ਇੱਕ ਉੱਤਮ ਕਵਿ, ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਭੂਸਣ ਸੀ. ਉਸ ਦੀ ਕਵਿਤਾ ਦਾ ਨਮੂਨਾ ਇਹ ਹੈ- ਚੇਲੀ ਚਕ੍ਰ ਹਰਿ ਕੀ ਸਹੇਲੀ ਸ਼ਕ੍ਤਿ ਵਿਧਿ ਹੂੰ ਕੀ ਤਰਨ ਤ੍ਰਿਸ਼ੂਲ ਕੀ ਸੀ ਅਰਿ ਕਤਰਤ ਹੈ, ਜਾਈ ਯਮ ਕੀ ਸੀ ਕੈ ਖਿਲਾਈ ਮਹਾਂਮੀਰ ਕੀ ਸੀ ਸ਼ੇਸ ਕੀ ਸਿਖਾਈ ਵਿਸ ਯਾਂਹੀ ਤੇ ਧਰਤ ਹੈ, ਕਹੈ ਸ਼ਿਵਦ੍ਯਾਲ ਸ਼੍ਰੀ ਖਾਲਸਾ ਜੀ ਤੇਰੀ ਤੇਗ ਬੀਜੁ ਕੇ ਪ੍ਰਕਾਸ਼ ਸੀ ਅਕਾਸ ਪਸਰਤ ਹੈ, ਤੁਮ ਲਾਖੋਂ ਦਾਹੇ ਵਹ ਦਾਹਨੇ ਰਹਤ ਬਾਂਹ ਤੁਮ ਕਰੋ ਵਾਰ ਵਹ ਪਾਰ ਉਤਰਤ ਹੈ. ਗਿਲਜਾ ਕੇ ਮਾਸ ਮੁਖ ਗੀਧ ਲੈ ਉਡਾਨੇ ਜਾਤ ਪ੍ਰੇਤ ਹੂੰ ਪਠਾਨਨ ਕੇ ਪੇਟ ਫਾਰੈਂ ਪਟ ਪਟ, ਖੇਤ ਮੇ ਖਵੀਸ ਖੁਰਾਸਾਨਿਨ ਕੋ ਖਾਇ ਧਾਇ ਹਾਡ ਦੰਤ ਤਰੇ ਪਰੈਂ ਨਾਦ ਹੋਤ ਖਟ ਖਟ, ਕਹੈ ਸ਼ਿਵਦ੍ਯਾਲ ਮਹਾਰਾਜ ਰਣਜੀਤ ਸਿੰਘ ਕਾਲਿਕਾ ਅਸੀਸੈਂ ਦੇਤ ਲੀਜੈ ਵਿਜੈ ਝਟ ਝਟ, ਡਾਕਿਨੀ ਔ ਸਾਕਿਨੀ ਪਿਸਾਚਨੀ ਅਘਾਨੀ ਘਨੀ ਲੋਹੂ ਪੀਐਂ ਜੋਗਿਨੀ ਗਰੇ ਮੇ ਹੋਤ ਗਟ ਗਟ.
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ