[email protected]

ਇਹ ਮਰਹਟਾ (ਮਹਾਰਾਸ੍ਟ੍ਰ) ਵੰਸ਼ ਦਾ ਭੂਸਣ, ਜੀਜਾਬਾਈ ਦੇ ਉਦਰ ਤੋਂ ਸ਼ਾਹ ਜੀ ਭੋਂਸਲਾ ਦਾ ਪੁਤ੍ਰ ਸੀ ੧੬੨੭ ਵਿੱਚ ਸ਼ਿਵਨੇਰ ਦੇ ਕਿਲੇ (ਪੂਨਾ ਦੇ ਪਾਸ) ਜਨਮਿਆ. ਇਸ ਦਾ ਪਿਤਾ ਸ਼ਿਵਾ (ਦੁਰਗਾ) ਦਾ ਪਰਮ ਭਗਤ ਸੀ, ਇਸ ਕਰਕੇ ਪੁਤ੍ਰ ਦਾ ਨਾਉਂ ਸ਼ਿਵਾ ਜੀ ਰੱਖਿਆ. ਸ਼ਿਵਾ ਜੀ ਨੇ ਆਪਣੀ ਮਾਤਾ ਅਤੇ ਅਤਾਲੀਕ ਜਾਦੋ ਜੀ ਬ੍ਰਾਹਮਣ ਤੋਂ ਹਿੰਦੂਮਤ ਦੀ ਸਿਖ੍ਯਾ ਪਾਈ. ਇਸ ਦਾ ਗੁਰੂ ਮਹਾਤਮਾ ਸਮਰਥ ਰਾਮਦਾਸ ਸੀ, ਜਿਸ ਨੇ ਇਸ ਨੂੰ ਉਪਦੇਸ਼ ਦਿੱਤਾ ਕਿ ਮਰਹਟਾ ਕੌਮ ਨੂੰ ਇੱਕ ਕਰੋ ਅਰ ਧਰਮ ਦੀ ਰਖ੍ਯਾ ਕਰੋ. ਸ਼ਿਵਾ ਜੀ ਨੇ ਆਪਣੀ ਇਤਨੀ ਤਾਕਤ ਵਧਾ ਲਈ ਕਿ ਇਹ ਮਰਹਟਾ ਕੌਮ ਦਾ ਮਹਾਰਾਜਾ ਮੰਨਿਆ ਗਿਆ. ਇਸ ਨੇ ਬੀਜਾਪੁਰ ਅਰ ਗੋਲਕੰਡੇ ਤੋਂ ਖਿਰਾਜ ਵਸੂਲ ਕੀਤਾ. ਸ਼ਿਵਾ ਜੀ ਨੇ ਇਕ ਵਾਰ ਔਰੰਗਜ਼ੇਬ ਦੀ ਤਾਬੇਦਾਰੀ ਭੀ ਮੰਨ ਲਈ ਸੀ, ਪਰ ਜਦ ਦਿੱਲੀ ਦਰਬਾਰ ਵਿੱਚ ਹਾਜਿਰ ਹੋਇਆ ਤਦ ਸਲੂਕ ਚੰਗਾ ਨਾ ਦੇਖਕੇ ਮਨ ਫੇਰ ਲਿਆ. ਬਾਦਸ਼ਾਹ ਨੇ ਇਸ ਨੂੰ ਕੈਦ ਕਰ ਲਿਆ ਪਰ ਇਹ ਮਥੁਰਾ ਦੇ ਬ੍ਰਾਹਮਣਾਂ ਨੂੰ ਭੋਜਨ ਭੇਜਣ ਦੇ ਬਹਾਨੇ ਇੱਕ ਮਿਠਾਈ ਦੀ ਵਡੀ ਚੰਗੇਰ ਵਿੱਚ ਬੈਠਕੇ ਨਿਕਲ ਗਿਆ ਅਰ ਮੁਗਲਰਾਜ ਦਾ ਵੈਰੀ ਬਣਕੇ ਹਮੇਸ਼ਾਂ ਦੁੱਖ ਦਿੰਦਾ ਰਿਹਾ. ਸ਼ਿਵਾ ਜੀ ਨੇ ਸਨ ੧੬੭੪ ਵਿੱਚ ਰਾਇਗੜ੍ਹ” ਵਿੱਚ ਸ਼ਾਹੀ ਤਾਜ ਪਹਿਨਕੇ ਵਡਾ ਭਾਰੀ ਜਲਸਾ ਕੀਤਾ. ਇਹ ਮਹਾਂਵੀਰ ੫੩ ਵਰ੍ਹੇ ਦੀ ਉਮਰ ਵਿੱਚ ੫. ਏਪ੍ਰਿਲ ੧੬੮੦ ਨੂੰ ਕੁਝ ਕਾਲ ਬੀਮਾਰ ਰਹਿਕੇ ਕਾਲਵਸ਼ ਹੋਇਆ. ਸ਼ਿਵਾ ਜੀ ਦੀ ਤਲਵਾਰ ਦਾ ਨਾਉਂ “ਭਵਾਨੀ” ਸੀ

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found