[email protected]

ਦਸਮਗ੍ਰੰਥ ਵਿੱਚ ਇਸ ਨਾਉਂ ਦਾ ਇੱਕ ਗ੍ਰੰਥ ਹੈ, ਜਿਸ ਵਿੱਚ ਅਦ੍ਰਿਸ੍ਟਕੂਟ (ਪਹੇਲੀ) ਦੀ ਰੀਤਿ ਕਰਕੇ ਖੜਘ, ਕਟਾਰ, ਬਰਛੀ, ਚਕ੍ਰ, ਵਾਣ (ਤੀਰ), ਪਾਸ਼ (ਫਾਹੀ) ਅਤੇ ਬੰਦੂਕ ਦੇ ਨਾਉਂ ਲਿਖੇ ਹਨ, ਜਿਨ੍ਹਾਂ ਦਾ ਸਮਝਣਾ ਸਾਧਾਰਣ ਵਿਦ੍ਵਵਾਨ ਲਈ ਬਹੁਤ ਔਖਾ ਹੈ. ਇਸ ਦਾ ਮੁੱਖ ਕਾਰਣ ਇਹ ਹੈ ਕਿ ਅਜਾਣ ਲਿਖਾਰੀਆਂ ਦੇ ਬਿਗਾੜੇ ਹੋਏ ਪਦਾਂ ਦਾ ਮੂਲ ਜਾਣਨ ਲਈ ਸੂਖਮ ਬੁੱਧਿ ਦੀ ਲੋੜ ਹੈ. ਦਯਾਰਹਿਤ ਲੇਖਕਾਂ ਨੇ- ਸ੍ਰਾਵੀ ਦੀ ਥਾਂ ਸਾਵੀ, ਛਤਜ ਦੀ ਥਾਂ ਛਿਤਜ, ਛੇਦਕ ਦੀ ਥਾਂ ਛਾਦਕ, ਸਿਪਿਹਿਰ ਦੀ ਥਾਂ ਸਿਪੈਹਰ, ਸ਼ਸਨ ਕੁੰਭੇਸ਼ ਦੀ ਥਾਂ ਸਸਨ ਕੇ ਭੇਸ, ਅਸ੍ਰ ਦੀ ਥਾਂ ਅਸੁਰ, ਵ੍ਰਿਸ੍ਠਿ ਅਧਿਪ ਦੀ ਥਾਂ ਬਿਸਨਾਧਪ, ਸ਼ੂਤਰਿ ਦੀ ਥਾਂ ਸੱਤਰ, ਆਰਵਲਾ ਅਰਿ ਦੀ ਥਾਂ ਅਰਬਲਾਰ, ਧ੍ਵਨਨਿ ਦੀ ਥਾਂ ਧਨਨੀ, ਸੂਰਜਜ ਦੀ ਥਾਂ ਸਰਜਜ, ਸੁਧੁਨਿ ਦੀ ਥਾਂ ਸੁਧਨ, ਸੰਕ੍ਰੰਦਨ ਦੀ ਥਾਂ ਸਕ੍ਰਰਦਨ, ਹਰ ਥੀ ਥਾਂ ਹਰਿ, ਹਰਿ ਦੀ ਥਾਂ ਹਰ, ਯਾਗ੍ਯਸੇਨੀ ਦੀ ਥਾਂ ਯਾਗਮੇਨ, ਬਾਸੀ ਦੀ ਥਾਂ ਬੰਸੀ, ਵਿਬੁਧ ਦੀ ਥਾਂ ਬਿਬਿਧ, ਬਿਹਸ ਦੀ ਥਾਂ ਬਹਸਿ, ਸਹਸ ਦੀ ਥਾਂ ਸਪਤ, ਤੁਰੰਗਨਿ ਦੀ ਥਾਂ ਤਰੰਗਨਿ ਆਦਿ ਸੈਂਕੜੇ ਸ਼ਬਦ ਬਿਗਾੜਕੇ ਅਰਥ ਤੋਂ ਅਨਰਥ ਕਰ ਦਿੱਤਾ ਹੈ. ਪਾਠਕਾਂ ਦੇ ਹਿਤ ਲਈ ਭਾਵੇਂ ਇਸ ਕੋਸ਼ ਅੰਦਰ ਅੱਖਰ ਕ੍ਰਮ ਅਨੁਸਾਰ ਬਹੁਤ ਕਠਿਨ ਪਦਾਂ ਦੀ ਵ੍ਯਾਖ੍ਯਾ ਕੀਤੀ ਗਈ ਹੈ, ਪਰ ਇਸ ਥਾਂ ਜੋਗ ਮਲੂਮ ਹੁੰਦਾ ਹੈ ਕਿ ਸ਼ਸਤ੍ਰਨਾਮਮਾਲਾ ਦੀ ਕੁੰਜੀ ਦੱਸਕੇ ਮੁਸ਼ਕਲ ਨੂੰ ਆਸਾਨ ਕੀਤਾ ਜਾਵੇ, ਅਤੇ ਉਹ ਨਿਯਮ ਦੱਸੇ ਜਾਣ ਜਿਨ੍ਹਾਂ ਅਨੁਸਾਰ ਸ਼ਸਤ੍ਰਾਂ ਦੇ ਨਾਉਂ ਕਲਪੇ ਹਨ- (ੳ) ਖੜਗ ਦਾ ਨਾਉਂ ਸ੍ਰਿਸਟੇਸ (ਸ੍ਰਿਸ੍ਟਿ- ਈਸ਼) ਲਿਖਿਆ ਹੈ. ਪਾਠਕ ਨੂੰ ਚਾਹੀਏ ਕਿ ਵਿਸ਼੍ਵ, ਜਗਤ, ਸੰਸਾਰ, ਦੁਨੀਆਂ ਆਦਿ ਜਿਤਨੇ ਨਾਉਂ ਸ੍ਰਿਸ੍ਟਿ ਦੇ ਹਨ ਉਨ੍ਹਾਂ ਨਾਲ ਈਸ਼, ਏਸ਼, ਪਤਿ ਆਦਿ ਪਦ ਜੁੜਨ ਤੋਂ ਖੜਗ ਦੇ ਨਾਉਂ ਜਾਣੇ. ਖੜਗ ਦਾ ਹੋਰ ਨਾਉਂ ਹੈ- ਪ੍ਰਿਥੀਪਾਲਕ, ਤਦ ਭੂਮਿ, ਵਸੁਧਾ, ਵਸੁੰਧਰਾ, ਥਿਰਾ ਆਦਿ ਪ੍ਰਿਥਿਵੀ ਦੇ ਨਾਉਂ ਨਾਲ ਪਾਲਕ ਪਦ ਲਗਾਕੇ ਖੜਗ ਨਾਉਂ ਸਮਝੇ. ਇਵੇਂ ਹੀ ਤਲਵਾਰ ਨੂੰ ਗ੍ਰੀਵਾ ਅਰਿ ਦੱਸਿਆ ਹੈ, ਤਦ ਜਾਣਨਾ ਚਾਹੀਏ ਕਿ ਗਰਦਨ, ਨਾਰ, ਕੰਠ, ਆਦਿ ਪਦਾਂ ਨਾਲ ਅਰਿ, ਸਤ੍ਰੁ, ਵੈਰੀ ਆਦਿ ਪਦ ਲਾਉਣ ਤੋ ਖੜਗ ਬੋਧਕ ਨਾਮ ਬਣਦੇ ਹਨ। ਇਸੇ ਤਰਾਂ- ਜਗਮਾਤ ਸਸਤ੍ਰਪਤਿ, ਕਵਚਾਂਤਕ, ਖੇਲਾਂਤਕ, ਖਲਮਾਰਕ, ਭੂਤਾਂਤਕ, ਭਵਹਾ, ਖਗਅਰਿ, ਮ੍ਰਿਗਅਰਿ ਆਦਿ ਖੜਗ ਦੇ ਨਾਮਾਂ ਬਾਬਤ ਸਮਝ ਲੈਣਾ ਚਾਹੀਏ. ਕਈ ਪਾਠਕ ਖ਼ਾਸ ਸੰਕੇਤ ਜਾਣੇ ਬਿਨਾ, ਭਰਮ ਵਿੱਚ ਪੈ ਜਾਂਦੇ ਹਨ, ਜੈਸੇ- ਜਗਤਮਾਤ” ਨਾਉਂ ਮਾਇਆ ਅਤੇ ਭਵਾਨੀ ਦਾ ਹੈ

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found