ਸੰ. ਸੰ- ਯਮ. ਸੰਯਮ. ਸੰਗ੍ਯਾ- ਚੰਗੀ ਤਰ੍ਹਾਂ ਬੰਨ੍ਹਣ ਦੀ ਕ੍ਰਿਯਾ. ਮਨ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਰੋਕਣਾ. ਸੰਜਮ ਸਤ ਸੰਤੋਖ ਸੀਲ.” (ਸਵੈਯੇ ਮਃ ੪. ਕੇ) ੨. ਵ੍ਰਤ. ਨਿਯਮ. “ਨਾਨਕ ਇਹੁ ਸੰਜਮ ਪ੍ਰਭਕਿਰਪਾ ਪਾਈਐ.” (ਗਉ ਥਿਤੀ ਮਃ ੫) ੩. ਸੰਕੋਚ. ਕ੍ਰਿਪਣਤਾ. “ਛਾਡਿ ਸਿਆਨਪ ਸੰਜਮ ਨਾਨਕ.” (ਦੇਵ ਮਃ ੫) ੪. ਪੱਥ. ਪਰਹੇਜ. “ਭੈ ਕਾ ਸੰਜਮ ਜੇ ਕਰੈ ਦਾਰੂ ਭਾਉ ਲਏਇ.” (ਵਾਰ ਰਾਮ ੧. ਮਃ ੩) ੫. ਰੀਤਿ. ਰਸਮ. “ਸੰਜਮ ਤੁਰਕਾ ਭਾਈ.” (ਵਾਰ ਆਸਾ) ੬. ਉਪਾਯ. ਯਤਨ. “ਬਿਨ ਸੰਜਮ ਨਹੀ ਕਾਰਜ ਸਾਰ.” (ਦੇਵ ਮਃ ੫) ੭. ਤਰੀਕਾ. ਢੰਗ. “ਜਿਨਾ ਨੂੰ ਮਥਨ ਦਾ ਸੰਜਮ ਹੈ
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ