ਭਾਈ ਦੇਵਾ ਸਿੰਘ¹ ਜੀ ਬੂੜੀਆ (ਜਿਲਾ ਅੰਬਾਲਾ) ਨਿਵਾਸੀ ਸਤਸੰਗੀ ਪਰਖ ਸਨ ਇਹ ਸੰਤ ਕਰਮ ਸਿੰਘ ਨਿਰਮਲੇ ਦੀ ਸੰਗਤਿ ਕਰਕੇ ਵੇਦਾਂਤ ਅਤੇ ਗੁਰੁਬਾਣੀ ਦੇ ਗ੍ਯਾਤਾ ਹੋਏ. ਵਿਦ੍ਯਾ ਦੀ ਰੁਚੀ ਇਨ੍ਹਾਂ ਨੂੰ ਪ੍ਰੇਰਕੇ ਸ੍ਰੀ ਅਮ੍ਰਿਤਸਰ ਜੀ ਲੈ ਆਈ. ਉਸੇ ਥਾਂ ਇਨ੍ਹਾਂ ਦੇ ਘਰ ਭਾਈ ਸੰਤੋਖ ਸਿੰਘ ਜੀ ਦਾ ਜਨਮ ਸੰਮਤ ੧੮੪੫ ਵਿੱਚ ਹੋਇਆ.² ਇਨ੍ਹਾਂ ਨੇ ਅਮ੍ਰਿਤਸਰ ਜੀ ਦੇ ਪ੍ਰਸਿੱਧ ਗ੍ਯਾਨੀ ਸੰਤ ਸਿੰਘ ਜੀ ਤੋਂ ਕਾਵ੍ਯ ਵਿਦਯਾ ਪੜ੍ਹੀ.³ ਭਾਈ ਸੰਤੋਖ ਸਿੰਘ ਜੀ ਕਾਵ੍ਯ ਦੇ ਪੂਰਣ ਪੰਡਿਤ ਅਤੇ ਕਵਿਤਾ ਰਚਣ ਦੀ ਅਲੌਕਿਕ ਸ਼ਕਤਿ ਰਖਦੇ ਸਨ. ਆਪ ਨੇ ਬੂੜੀਏ ਵਿੱਚ ਰਹਿਕੇ ਅਮਰਕੋਸ਼ ਦਾ ਉਲਥਾ ਕੀਤਾ ਅਤੇ ਸੰਮਤ ੧੮੮੦ ਵਿੱਚ ਗੁਰੁ ਨਾਨਕ ਪ੍ਰਕਾਸ਼” ਪੁਸਤਕ ਰਚਿਆ. ਇਸ ਤੋਂ ਪਿੱਛੋਂ ਇਹ ਮਹਾਰਾਜਾ ਕਰਮ ਸਿੰਘ ਜੀ ਪਾਸ ਪਟਿਆਲੇ ਜਾ ਨੌਕਰ ਹੋਏ. ਸੰਮਤ ੧੮੮੨ ਵਿੱਚ ਕੈਥਲਪਤਿ ਭਾਈ ਉਦਯ ਸਿੰਘ ਜੀ ਨੇ ਇਨ੍ਹਾਂ ਨੂੰ ਮਹਾਰਾਜਾ ਪਟਿਆਲਾ ਤੋਂ ਮੰਗਕੇ ਲੈ ਲਿਆ ਅਤੇ ਬਡੇ ਸਨਮਾਨ ਨਾਲ ਆਪਣੇ ਪਾਸ ਰੱਖਿਆ. ਕੈਥਲ ਵਿੱਚ ਰਹਿਕੇ ਭਾਈ ਸਾਹਿਬ ਨੇ ਸੰਮਤ ੧੮੮੬ ਵਿੱਚ ਜਪੁਜੀ ਦਾ ਟੀਕਾ ਗਰਬਗੰਜਨੀ ਰਚਿਆ ਅਤੇ ਭਾਈ ਉਦਯ ਸਿੰਘ ਜੀ ਦੇ ਨੌਕਰ ਪੰਡਿਤਾਂ ਦੀ ਸਹਾਇਤਾ ਨਾਲ ਕਵੀ ਜੀ ਨੇ ਬਹੁਤ ਪੁਸਤਕ ਹਿੰਦੀ ਮਿਲੀ ਪੰਜਾਬੀ ਭਾਸਾ ਵਿਚ ਬਣਾਏ ਅਤੇ ਨੌ ਸਤਿਗੁਰਾਂ ਦੀ ਪਵਿਤ੍ਰ ਜੀਵਨਕਥਾ “ਗੁਰਪ੍ਰਤਾਪ ਸੂਰਯ” ਨਾਮਕ ਗ੍ਰੰਥ ਵਿੱਚ ਲਿਖੀ
ਸੰਤੋਖ ਸਿੰਘ
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ