[ਗੁ:। ਸੰਸਕ੍ਰਿਤ, ਕਲ = ਗਿਣਤੀ। ਅਕਲ = ਗਿਣਤੀ ਤੋਂ ਰਹਿਤ, ਕਲਾ = ਸ਼ਕਤੀ]। ੧. ਬੇਸ਼ੁਮਾਰ ਜਿਸ ਦੀ ਸ਼ਕਤੀ ਹੋਵੇ, ਭਾਵ ਈਸ਼੍ਵਰ। ਯਥਾ- ‘ਅਕਲ ਕਲਾ ਸਚੁ ਸਾਚਿ ਟਿਕਾਵੈ’ (੪੧੪), ਪਰਮੇਸ਼ਰ ਸੱਚ ਹੈ, ਉਸ ਵਿਖੇ (ਸਚ) ਨਿਸ਼ਚੇ ਕਰ ਮਨ ਨੂੰ ਟਿਕਾਵੇ। ੨. ਕਲਪਨਾ ਤੋਂ ਰਹਿਤ ਸ਼ਕਤੀ ਵਾਲਾ, ਭਾਵ ਪਰਮੇਸ਼ਰ। ਯਥਾ- ‘ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ’ (੪੬੯)। (ਅਕਲ) ਕਲਪਨਾ ਤੋਂ ਰਹਿਤ ਜੋ ਆਤਮਾ ਹੈ, ਉਹ ਆਪਣੀ (ਕਲਾ) ਸ਼ਕਤੀ ਕਰਕੇ ਪੂਰਨ ਹੋ ਰਿਹਾ ਹੈ। ੩. ਬੇਗਿਣਤ ਸ਼ਕਤੀ ਵਾਲਾ। ਯਥਾ- ‘ਅਕਲ ਕਲਾ ਭਰਪੂਰਿ ਰਹਿਆ’ (੪੬੯), ਬੇਗਿਣਤ ਸ਼ਕਤੀ ਵਾਲਾ ਪੂਰਨ ਹੈ। ਕਲਾ ੬੪ ਪ੍ਰਕਾਰ ਦੇ ਕੋਮਲ ਤੇ ਕਾਰੀਗਰੀ ਦੇ ਹੁਨਰਾਂ ਨੂੰ ਕਹਿੰਦੇ ਹਨ। ੪. ਕਲਾ ਭਾਵ ਕਰਨਹਾਰ ਤੋਂ ਹੈ, ਅਕਲ ਤੋਂ ਭਾਵ ਅਕ੍ਰੈ ਹੈ। ਯਥਾ- ‘ਅਕਲ ਕਲਾ ਭਰਪੂਰਿ ਰਹਿਆ’, (ਕਲਾ) ਕਰਨਹਾਰ ਹੋ ਕੇ (ਅਕਲ) ਫੇਰ ਅਕ੍ਰੈ ਹੈ। ੫. ਪ੍ਰਛਿੰਨ ਹੋ ਕੇ ਅਪ੍ਰਛਿੰਨ ਹੈ। ੬. ਉਹ ਅਵਸਥਾ ਜੋ ਨਿਰਗੁਣ ਤੇ ਸਰਗੁਣ ਦੇ ਵਿਚਕਾਰ ਹੈ, ਜਿੱਥੇ ਕਲਾ ਰਹਤ ਕਲਾ ਹੋ ਰਹੀ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ