[ਗੁ:। ਸੰਸਕ੍ਰਿਤ] ੧. ਚਿੰਤਾ ਤੋਂ ਰਹਿਤ। ੨. ਨਿਰ-ਯਤਨ, ਸੁਤੇ ਸਿਧ। ਯਥਾ- ‘ਅਚਿੰਤ ਹਮਾਰੈ ਭੋਜਨ ਭਾਉ’ (੧੧੫੭), ਭਾਵ ਅਚਿੰਤ ਹੋਣੇ ਤੇ ਸਾਡਾ ਪ੍ਰੇਮ ਹੀ ਭੋਜਨ ਹੈ। ਯਥਾ- ‘ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ’ (੬੩੮), ਅਰਥਾਤ ਸੁਤੇ ਸਿੱਧ ਹੀ ਉਨ੍ਹਾਂ ਦੇ ਕੰਮ ਹਰੀ ਕਰੀ ਜਾਂਦਾ ਹੈ, ਜਿਨ੍ਹਾਂ ਨੂੰ ਉਸ ਦਾ ਨਾਮ ਪਿਆਰਾ ਹੈ। ਤਥਾ-’ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ’ (੧੦੭੦), ਪੱਥਰਾਂ ਵਿਚ ਪਥਰੀਲੇ ਕੀੜਿਆਂ ਨੂੰ ਬਿਨਾਂ ਉਨ੍ਹਾਂ ਦੇ ਫ਼ਿਕਰ ਦੇ ਦਾਨ ਦਿੰਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ