[ਸੰ:। ਸੰਸਕ੍ਰਿਤ, ਅਜ = ਬੱਕਰਾ + ਗਰ ਜੋ ਖਾ ਲਵੇ। ਬੜਾ ਭਾਰਾ ਸੱਪ ਜੋ ਲਗਪਗ ਤੀਹ ਫੁੱਟ ਲੰਬਾ ਹੁੰਦਾ ਹੈ ਤੇ ਆਪਣੇ ਸ਼ਿਕਾਰ ਦੇ ਦੁਆਲੇ ਵਲੇਵੇਂ ਪਾ ਕੇ ਘੁੱਟ ਲੈਂਦਾ ਹੈ ਤੇ ਫੇਰ ਜਕੜ ਕੇ ਮਾਰ ਸੁੱਟਦਾ ਹੈ। ਹਿੰਦੁਸਤਾਨ ਵਿਚ ਕਦੇ ਹੁੰਦੇ ਸਨ। ਹੁਣ ਛੇ ਫੁੱਟ ਤੋਂ ਵੱਡੇ ਨਹੀਂ ਹੁੰਦੇ। ਦੱਖਣੀ ਅਮ੍ਰੀਕਾ ਵਿਚ ਮਿਲਦੇ ਹਨ] ੧. ਬੜਾ ਭਾਰਾ ਸੱਪ, ਭਾਵ ਮਨ। ਯਥਾ- ‘ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ’ (੧੩੯੧), ਜਿਨ੍ਹਾਂ ਨੇ ਅਜਗਰ ਨੂੰ ਸਾਂਭ ਕੇ ਤੁਰੀਆ ਪਦ ਵਿਚ ਇਸਥਿਤ ਕੀਤਾ। ੨. [ਗੁ:] ਭਾਰੀ, ਵੱਡਾ, ਕਰੜਾ। ‘ਅਜਗਰ’ ਭਾਰ ਬਹੁਤ ਹੀ ਭਾਰ। ਯਥਾ- ‘ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ’ (੩੭੩)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ