[email protected]

[ਗੁ:। ਸੰਸਕ੍ਰਿਤ, ਅਵਗਤਿ = ਗ੍ਯਾਨ] ੧. ਗ੍ਯਾਨ। ਯਥਾ- ‘ਤੇਰੀ ਗਤਿ ਅਵਿਗਤਿ ਨਹੀ ਜਾਣੀਐ’ (੧੧੬੮), ਤਥਾ-’ਕਿਉ ਤਤੈ ਅਵਿਗਤੈ ਪਾਵੈ’ (੯੪੦)। ੨. [ਸੰਸਕ੍ਰਿਤ, ਅਵ੍ਯਕਤ, ਅ + ਵ੍ਯਕਤ*] ਅਦ੍ਰਿਸ਼੍ਯ, ਪਾਰਬ੍ਰਹਮ ਪਰਮੇਸ਼ਰ। ਯਥਾ- ‘ਜਬ ਅਬਿਗਤ ਅਗੋਚਰ ਪ੍ਰਭ ਏਕਾ’ (੨੯੧), ਜਦ ਇੰਦ੍ਰੈ ਗ੍ਯਾਨ ਤੋਂ ਪਰੇ ਇਕੱਲਾ ਪ੍ਰਭੂ ਪਾਰਬ੍ਰਹਮ (ਸਰੂਪ ਵਿਚ ਹੈ)। ੩. [ਸੰਸਕ੍ਰਿਤ, ਅਵਿਗਤਿ, ਨਾ ਚਲਾਇਮਾਨ ਹੋਣ ਵਾਲਾ, ਸਦਾ ਹਾਜ਼ਰ, ਅਵਿਨਾਸ਼ੀ] ਯਥਾ- ‘ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨਕਾ ਕਛੂ ਨ ਨਾਸਾ’ (੭੯੩)। ੪. [ਸੰਸਕ੍ਰਿਤ, ਅਵਿ = ਨਾ + ਗਤੀ = ਜਾਣਾ] ਰੋਕ, ਬੰਧ। ਯਥਾ- ‘ਗਤਿ ਅਵਿਗਤਿ ਕਛੁ ਨਦਰਿ ਨਾ ਆਇਆ’ (੫੧), (ਗਤੀ) ਮੁਕਤੀ ਤੇ ਬੰਧ ਕੁਛ ਨਦਰ ਨਹੀਂ ਆਯਾ। ੫. [ਹਿੰਦੀ, ਅਬ = ਹੁਣ + ਗਤ = ਗਤੀ, ਮੁਕਤੀ] ਗਤੀ ਦਾ ਵੇਲਾ ਹੁਣ ਹੈ। ਯਥਾ- ‘ਅਬਿਗਤ ਸਮਝੁ ਇਆਨਾ’ (੩੩੮), (ਹੇ) ਇਆਣੇ! ਸਮਝ ਲੈ (ਕਿ) (ਗਤੀ) ਕਲ੍ਯਾਨ ਦਾ ਵੇਲਾ (ਅਬਿ) ਹੁਣ ਹੈ। *’ਜਹ ਅਬਿਗਤੁ ਭਗਤੁ ਤਹ ਆਪਿ’ ਦੇ ਦੋਵੇਂ ਅਰਥ ਕਰਦੇ ਹਨ। ਜਿੱਥੇ ਆਪ ਅਵ੍ਯਕਤ ਹੈ ਓਥੇ ਭਗਤ ਹਨ, ਅਥਵਾ [ਅਵਿਗਤ] ਨਾ ਚਲਾਇਮਾਨ ਹੋਣ ਵਾਲੇ ਭਗਤ ਓਥੇ ਹਨ ਜਿੱਥੇ [ਵਾਹਿਗੁਰੂ] ਆਪ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found