[ਸੰ:। ਸੰਸਕ੍ਰਿਤ, ਅਲ੍ਹ੍ਹਪ] ੧. ਥੋੜ੍ਹਾ, ਤੁੱਛ। ਜਿਵੇਂ ‘ਅਲਪ ਅਹਾਰੀ’ ਥੋੜ੍ਹਾ ਖਾਣ ਵਾਲਾ। ਯਥਾ- ‘ਅਲਪ ਸੁਖ ਅਵਿਤ ਚੰਚਲ’ (੧੩੫੮), (ਕਾਮ ਵਿਚ) ਥੋੜ੍ਹਾ ਸੁਖ ਹੈ, (ਅ+ ਵਿਤ) ਧਨ ਤੋਂ ਬਿਨਾਂ ਕਰਦਾ ਹੈ ਤੇ (ਮਨ) ਚੰਚਲ ਕਰਦਾ ਹੈ। ਤਥਾ-’ਬੇਗਾਨਾ ਅਲਪ ਮਤਿ’ (੨੬੧), ਅਗ੍ਯਾਤ ਤੇ ਥੋੜੀ ਬੁਧਿ ਵਾਲਾ ਹੈ, ਤਥਾ-’ਥੋਰੀ ਬਾਤ ਅਲਪ ਸੁਪਨੇ ਕੀ’ (੧੦੦੦)। ੨. [ਸੰਸਕ੍ਰਿਤ, ਅਲੇਪ ਤੋਂ ਅਲਪ = ਨਿਰਲੇਪ] ਅਲੇਪ, ਨਿਰਲੇਪ, ਬੇਅਸਰ ਰਹਿਣ ਵਾਲੇ। ਯਥਾ- ‘ਅਲਪ ਮਾਯਾ ਜਲ ਕਮਲ ਰਹਤਹ’ (੧੩੫੭), (ਸੰਤ) ਮਾਇਆ ਤੋਂ (ਅਲਪ) ਨਿਰਲੇਪ ਹਨ, ਜਿਕੁਰ ਜਲ ਤੋਂ ਕਮਲ (ਅਸੰਗ) ਰਹਿੰਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ