[ਸੰ:। ਅਰਬੀ, ਅੱਵਲ] ੧. ਪਹਿਲੇ, ਮੁਹਰੇ। ਯਥਾ- ‘ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ’ (੧੪੧), ਪਹਿਲਾਂ, ਸਭ ਤੋਂ ਉੱਤਮ ਗੱਲ ਇਹ ਹੈ ਕਿ ਧਰਮ ਨੂੰ ਮਿੱਠਾ ਕਰੇ, ਤੇ ਜਿਕੂੰ ਮਸ਼ਕਲਾ (ਜੰਗਾਰ ਕਟਦਾ ਹੈ, ਤਿਵੇਂ) ਮਾਲ (ਰੱਬ ਤੋਂ ਸਿਵਾ ਜਿਸ ਸ਼ੈ ਵਲ ਮਨਮਾਇਲ ਹੋਵੇ ਉਹ ਮਾਲ ਹੈ) ਤੇ ਮਨ ਨੂੰ ਸਾਫ਼ ਕਰੇ। (ਮੁਸਾਵਨਾ = ਲੁਟਾਵਨਾ ਯਾ ਘਸਾ ਘਸਾ ਕੇ ਉਤਾਰਨਾ) ਅਥਵਾ ੨. ਗ੍ਯਾਨੀ ਐਉਂ ਵੀ ਅਰਥ ਕਰਦੇ ਹਨ। ਪਹਿਲੇ ਔਲਿਯਾਵਾਂ (ਸੰਤਾਂ) ਦਾ ਧਰਮ ਮਿੱਠਾ ਕਰਕੇ ਮੰਨੇ, (ਫੇਰ) ਮਨ ਦਾ ਮਸਕਲਾ ਕਰਕੇ (ਅਰਥਾਤ ਅੰਤਹਕਰਣ ਸ਼ੁਧ ਕਰਕੇ) ਮਾਲ ਲੁਟਾਵੇ, ਭਾਵ ਮਨ ਕਰ ਕੇ ਵਿਰਕਤ ਹੋਵੇ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ