[ਸੰ:। ਸੰਸਕ੍ਰਿਤ, ਆਸ਼੍ਰਮ] ਆਸਰਾ, ਭਰੋਸਾ, ਤਕੀਆ, ਆਸਰਾ ਦੇਣ ਵਾਲਾ। ਯਥਾ- ‘ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ’ (੭੦), ਹੋਰ ਸਾਰੇ ਆਸਰੇ ਦੂਰ ਹੋ ਜਾਣ। ਤਥਾ-’ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ’ (੯੪੯), {ਸਚਾ} ਚੇਤਨ ਸੱਤਾ ਦਾ ਆਸਰਾ ਦੇ ਕੇ ਪ੍ਰਿਥਵੀ ਤੇ ਅਕਾਸ਼ ਵਿਚ ਵਿੱਥ ਪਾਈ ਹੈ। ਅਥਵਾ ਅੰਬਰ (ਅਕਾਸ਼ ਵਿਚ, ਪੁਲਾੜ) {ਵਿਛੋੜਿਅਨੁ = ਵਿਚ ਛੋੜਿਅਨ} ਵਿਚ ਛਡਿਆ ਹੈ ਨੇ ਧਰਤੀ ਨੂੰ, ਆਸਰਾ ਵਿਚ ਸੱਚਾ (ਅਪਨੀ ਚੇਤਨ ਸੱਤਾ ਦਾ) ਦਿੱਤਾ ਨੇ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ