[ਅ:। ਪੰਜਾਬੀ] ੧. ‘ਅੜਾ’ ਯਾ ‘ੜਾ’ ਕਈ ਸੰਗਯਾ ਦੇ ਅੱਗੇ ਲੱਗ ਕੇ ਉਸਦੇ ਅਰਥ ਪੰਜਾਬੀ ਬੋਲੀ ਵਿਚ ਨਿੱਕੇ-ਪਨ ਦੇ ਕਰ ਦੇਂਦਾ ਹੈ, ਜੈਸੇ ‘ਜੋ ਦੀਸੈ ਗੁਰ ਸਿਖੜਾ’ (੭੬੩), ਭਾਵ ਸਿੱਖੀ ਵਿਚ ਜੋ ਅਜੇ ਨਿੱਕਾ ਜਿਹਾ ਹੀ ਹੋਵੇ। ੨. ਕਿਤੇ ਇਹ ਨਿੱਕਾਪਨ ਹੀਣਤਾਈ ਦਾ ਵਾਚਕ ਹੁੰਦਾ ਹੈ। ਯਥਾ- ‘ਧੰਧੜੇ’। ੩. ਕਿਤੇ ਇਹ ਨਿੱਕਾਪਨ ਹੀਣਤਾਈ ਦਾ ਵਾਚਕ ਹੋ ਜਾਂਦਾ ਹੈ, ਇਹ ਗੁਰਬਾਣੀ ਵਿਚ ਅਕਸਰ ਆਯਾ ਹੈ, ਜੈਸੇ ‘ਜਾਨੀਅੜਾ’, ‘ਸਾਜਨੜਾ’। ੪. ਗੁਰਬਾਣੀ ਵਿਚ ਇਹ ਸਰਬ ਨਾਮ ਦੇ ਨਾਲ ਵੀ ਇਸੇ ਭਾਵ ਵਿਚ ਆਯਾ ਹੈ, ਜੈਸੇ ‘ਆਪਨੜਾ’। ੫. ਗੁਰਬਾਣੀ ਵਿਚ ਕਿਤੇ ਇਸ ਭਾਵ ਵਿਚ ਕ੍ਰਿਯਾ ਨਾਲ ਵੀ ਆ ਜੁੜਿਆ ਹੈ, ਜੈਸੇ ‘ਨਿਕਟਿ ਖਲੋਇਅੜਾ’। ੬. ਕਿਤੇ ਗੁਣ ਵਾਚਕ ਨਾਲ ਵੀ ਲੱਗਾ ਹੈ। ਯਥਾ- ‘ਪਿਰੁ ਉਚੜੀਐ ਮਾੜੜੀਐ’ (੭੬੫)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ