[email protected]

[ਸੰ:। ਸੰਸਕ੍ਰਿਤ, ਅਞ੍ਹ੍ਹਜਨ] 34 ੧. ਸੁਰਮਾ। ਯਥਾ- ‘ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ’ (੪੩੭), ਅੰਜਨਾਂ ਵਿਚੋਂ ਸਾਰ ਅੰਜਨ (ਕੀ ਪਾਯਾ, ਜੋ) ਨਿਰੰਜਨ (ਮਾਇਆ ਰਹਿਤ) ਸੱਚ ਹੈ (ਜਿਸ ਵਿਚ ਮਨ) ਰਮ ਗਿਆ ਹੈ। ੨. [ਸੰਸਕ੍ਰਿਤ, ਅੰਜਨ ਸੁਰਮਾ, ਕਾਲਾ ਹੋਣ ਕਰਕੇ ਅੰਧਕਾਰ ਤੇ ਮਾਯਾ ਅਰਥ ਭੀ ਦੇਂਦਾ ਹੈ] ਮਾਯਾ। ਯਥਾ- ‘ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ’ (੭੩੦), ਮਾਯਾ ਵਿਚ ਰਹਿ ਕੇ ਫੇਰ ਮਾਯਾ ਤੋਂ ਅਤੀਤ ਰਹੀਏ, ਇਕੁਰ ਜੋਗ ਦੀ ਜੁਗਤ ਪਾਈਦੀ ਹੈ। ੩. [ਸੰਸਕ੍ਰਿਤ, ਅਞ੍ਹ੍ਹਜੁ = ਸਪੱਸ਼ਟ ਕਰਨਾ, ਗਿਆਨ] ਯਥਾ- ‘ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ’ (੫੫੨), ਭਾਵ ਆਪ ਹੀ ਸਭ ਨੂੰ ਗ੍ਯਾਨ ਰੂਪ ਸੁਰਮਾ ਦਿੰਦਾ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found