[email protected]

[ਸੰ:। ਦੇਸ਼ ਭਾਸ਼ਾ] ਆਸਾ ਰਾਗਨੀ, ਗੁਰਮਤਿ ਸੰਗੀਤ ਅਨੁਸਾਰ ਮੇਘ ਰਾਗ ਦੀ ਰਾਗਣੀ ਹੈ, ਜੇਹਾ ਕੁ ‘ਪੁਨਿ ਗਾਵਹਿ ਆਸਾ ਗੁਨ ਗੁਨੀ’ ( ੧੪੩੦), ਸਿਰੀਰਾਗ ਤੇ ਮਾਰੂ ਮਿਲ ਕੇ ਮੇਘ ਦੀ ਛਾਯਾ ਕਰਕੇ ਆਸਾ ਬਣਦੀ ਹੈ। ਗੁਰਮਤਿ ਵਿਚ ਆਸਾ ਅਤੇ ਆਸਾਵਰੀ ਇਕੱਠੀ ਲਿਖੀ ਹੈ, ਇਹ ਆਸਾਵਰੀ ਮੇਘ ਦੀ ਛਾਯਾ ਕਰਕੇ ਆਸਾ ਨਾਲ ਮਿਲੀ ਹੈ। ਸਿਰੀਰਾਗ ਦੀ ਰਾਗਣੀ ਆਸਾਵਾਰੀ ਓਥੇ ਹੈ, ਜਿਥੇ ਕੇਵਲ ਆਸਾਵਰੀ ਅਥਵਾ ਸੁਧੰਗ ਵ ਸੁੱਧ ਦੀ ਸੂਚਨਾ ਹੈ, ਜੋ ਸਾਬਤ ਕਰਦੀ ਹੈ ਸੁੱਧ ਅਤੇ ਆਸਾਵਰੀ ਮਿਲੀ ਹੋਈ ਹੈ। ਪਰੰਤੂ ਹੋਰਨਾਂ ਮਤਾਂ ਵਿਚ (ਜੈਸੇ ਕਾਲੀ ਨਾਥ ਮਤ ਵਿਚ) ਪੰਚਮ ਦੀ ਰਾਗਣੀ ਅਤੇ ਰਾਗਾਰਣਵ ਦੇ ਮਤ ਵਿਚ ਮਲਾਰ ਦੀ ਰਾਗਣੀ ਆਸਾਵਰੀ ਹੈ, ਅਤੇ ਮੇਲ ਵੀ ਆਸਾ ਭੈਰੋਂ ਪਰਜ ਦਾ ਹੈ, ਜੇ ਗੰਧਾਰ ਮਿਲੇ ਤਾਂ ਜੋਗੀਆਂ ਆਸਾਵਰੀ ਮੰਨੀ ਹੈ। ਆਸਾ ਤੇ ਆਸਾਵਰੀ ਦਾ ਮੇਲ ਕੇਵਲ ਗੁਰਮਤਿ ਸੰਗੀਤ ਵਿਚ ਹੀ ਵਿਦਮਾਨ ਹੈ।* *’ਗੁਰਮਤਿ ਸੰਗੀਤ’-ਕ੍ਰਿਤ ਡਾ. ਚਰਨ ਸਿੰਘ ਜੀ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found