[ਕ੍ਰਿ:। ਦੇਖੋ, ‘ਉਜਾੜ’] ਉਜਾੜਨਾ, ਸਮਾਪਤ ਕਰਨਾ। ਯਥਾ- ‘ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ’ (੯੯੯), (ਗੁਰੂ) ਨਾਨਕ (ਜੀ) ਦੱਸਦੇ ਹਨ, ਜਦ ਆਪਣੇ ਖੇਲ ਨੂੰ ਉਜਾੜਦਾ ਹੈ ਤਦ ਕੇਵਲ ਇਕੋ ਇਕ (ਆਪ ਰਹਿ ਜਾਂਦਾ ਹੈ) ਜਿਕੁਰ ਬਾਜ਼ੀਗਰ ਬਾਜ਼ੀ ਸਾਂਭ ਕੇ ਇਕੇਲਾ ਹੋ ਜਾਂਦਾ ਹੈ। ਤਥਾ ਪ੍ਰਮਾਣ-’ਬਾਜੀਗਰ ਡੰਕ ਬਜਾਈ॥ ਸਭ ਖਲਕ ਤਮਾਸੇ ਆਈ॥ ਬਾਜੀਗਰ ਸ੍ਵਾਂਗੁ ਸਕੇਲਾ॥ ਅਪਨੇ ਰੰਗਿ ਰਵੈ ਅਕੇਲਾ॥’ (੬੫੫)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ