[ਗੁ:। ਸੰਸਕ੍ਰਿਤ, ਉਨਮਨ=ਉਤ੍ਹ੍ਹ+ਨਮ੍ਹ (ਝੁਕਣਾ)। ਹਿੰਦੀ, ਉਨਵਨਾ ਝੁਕਣਾ] ਝੁਕ ਕੇ ਆਉਣਾ ਬੱਦਲ ਦਾ ਵਿਸ਼ੇਖਣ ਹੈ। ਯਥਾ- ‘ਊਂਨਵਿ ਊਂਨਵਿ ਆਇਆ’ (੧੨੮੦), ਭਾਵ ਗੁਰੂ ਬੱਦਲ ਅੰਮ੍ਰਿਤ ਦੀ ਝੜੀ (ਝੁਕ ਝੁਕ ਕੇ ਭਾਵ ਕ੍ਰਿਪਾਲ ਹੋ ਕੇ) ਲਗਾਉਂਦੇ ਹਨ। ਤਥਾ-’ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ’ (੯੭੫), ਝੁਕ ਕੇ ਅਰ ਗਰਜ ਕੇ ਜਦ (ਗੁਰੂ) ਬੱਦਲ ਬਰਸਦੇ ਹਨ (ਕੋਕਿਲ) ਬੁੱਧੀ ਤੇ (ਮੋਰ) ਮਨ ਪ੍ਰਸੰਨ ਹੁੰਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ