[ਕ੍ਰਿ:। ਸੰਸਕ੍ਰਿਤ, ਉਪਕਾਰ। ਪੁ: ਪੰਜਾਬੀ ਦਾ ਕ੍ਰਿਯ ਰੂਪ ਹੈ, ਉਪ-ਕਰਨਾ* =ਉਪਕਾਰ ਕਰਨਾ] ੧. ਬਹੁੜਨਾ, ਸਹਾਇਤਾ ਕਰਨੀ, ਉਪਕਾਰ ਕਰਨਾ। ਯਥਾ- ‘ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ’ (੫੯੪), ਜਿਨ੍ਹਾਂ ਦੇ ਵਾਸਤੇ ਤੂੰ ਗੁਰੂ ਨੂੰ ਛੱਡ ਦਿੱਤਾ ਹੈ ਓਹ (ਸਨਬੰਧੀ) ਅੰਤ ਦੇ ਵੇਲੇ ਨਹੀਂ ਬਹੁੜਦੇ। ਯਥਾ- ‘ਜੋ ਤੁਧੁ ਉਪਕਰੈ ਦੂਖਿ ਸੁਆਸਾ’ (੮੬੦), ਜੋ (ਈਸ਼੍ਵਰ) ਤੇਰੇ (ਪੁਰ) ਦੁਖ ਤੇ ਸੁਖ ਵਿਖੇ ਉਪਕਾਰ ਕਰਦਾ ਹੈ। ੨. [ਕ੍ਰਿ:। ਪੰਜਾਬੀ, ਉਪ + ਕਰੇ] ਉਪਰ ਕਰੇ, ਉਤੇ ਕਰੇ। ਯਥਾ- ‘ਜੋ ਤੁਧੁ ਉਪਕਰੈ ਦੂਖਿ ਸੁਖਾਸਾ’ (੮੬੦), ਜੋ ਤੇਰੇ ਉਤੇ ਕਰੇ ਦੁਖਾਂ ਨੂੰ ਸੁਖ ਰੂਪ, ਭਾਵ ਦੁਖਾਂ ਨੂੰ ਸੁਖ ਬਣਾ ਦੇਵੇ। ੧੧੩ *ਉਪਕਰਨਾ ਹੁਣ ਨਹੀਂ ਬੋਲਿਆ ਜਾਂਦਾ, ਪਰ ਊੜਾ ਡਿੱਗ ਕੇ ਤੇ ਪਪੇ ਨੂੰ ਅਧਕ ਲਾ ਕੇ, ‘ਪੱਕਰਨਾ’ ਲਫ਼ਜ਼ ਅੱਜ ਕੱਲ੍ਹ ਵੀ-ਵੇਲੇ ਸਿਰ ਕੰਮ ਆਉਣ-ਦੇ ਅਰਥਾਂ ਵਿੱਚ ਪੰਜਾਬੀ ਵਿੱਚ ਬੋਲਦੇ ਹਨ। ਪੱਕਰਨਾ ਦਾ ਮੂਲ-ਉਪਕਰਨਾ=ਉਪਕਾਰ ਕਰਨਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ