[ਸੰ:। ਸੰਸਕ੍ਰਿਤ, ਉਤ=ਸਮੀਪ + ਜਨ੍ਹ੍ਹ=ਪ੍ਰਗਟ ਹੋਣਾ] ੧. ਉਦੈ ਕਾਲ*, ਸੂਰਜ ਚੜ੍ਹਨ ਦਾ ਵੇਲਾ। ਯਥਾ- ‘ਉਪਜੰਪਿ ਦਰਸਨੁ ਕੀਜੈ ਤਾ ਕਾ’ (੨੨੮), (ਸੂਰਜ ਦੇ) ਉਦੈ ਕਾਲ ਜਾ ਕੇ ੧੧੪ ਉਨ੍ਹਾਂ ਦੇ ਮੱਥੇ ਲੱਗਣਾ ਯੋਗ ਹੈ, ਪਰ ਇਹ ‘ਉਪਜੰਪਿ’ ਪਦ, ‘ਉਪਜਾਪ’ ਦਾ ਰੂਪ ਜਾਪਦਾ ਹੈ, ਜਿਸਦੇ ਇਕ ਅਰਥ ਹਨ-ਗੁਪਤ ਜਪ ਕਰਨਾ-ਤਦ ਤੁਕ ਦਾ ਅਰਥ ਬਣੇਗਾ : ਨਾਮ ਜਪਣ ਵਾਲੇ ਦੇ ਦਰਸ਼ਨ ਨੂੰ ਜਦ ਜਾਓ, ਅਪਣੇ ਅੰਦਰ ਨਾਮ ਜਪਦੇ, ਚੁਪਚਾਪ (ਇਕੱਲੇ**) ਜਾਓ। ੨. [ਸੰਸਕ੍ਰਿਤ, ਉਪਜਾਪ = ਕੰਨ ਵਿੱਚ ਕੁਛ ਚੋਰੀ ਚੋਰੀ ਕਹਿਣਾ ਤੇ ਆਪਣੀ ਧਿਰ ਵੱਲ ਲੈ ਆਉਣਾ, ਦੂਜੀ ਧਿਰ ਤੋਂ ਆਕੀ ਕਰਾ ਦੇਣਾ] ਵੱਖ ਹੋ ਜਾਣ ਦੀ ਹਾਲਤ, ਵੱਖ ਰਹਿ ਕੇ, ਸਾਕਤ ਰਹਿ ਕੇ ਐਸੇ ਉਪਾਉ ਜੋ ਮਨਮੁਖ ਲੋਕ ਸਤਿਸੰਗ, ਗੁਰੂ ਤੋਂ ਵੱਖ ਰਹਿ ਕੇ ਆਪਣੇ ਖ਼੍ਯਾਲਾਂ ਨਾਲ ਕਰਦੇ ਹਨ। ਯਥਾ- ‘ਉਪਜੰਪਿ ਉਪਾਇ ਨ ਪਾਈਐ ਕਤਹੂ’ (੧੩੩੭), ਵੱਖ ਰੱਖਣ ਵਾਲੇ ਉਪਾਵਾਂ ਨਾਲ ਕਦੇ ਨਹੀਂ ਲੱਭਦਾ, ਗੁਰ ਪੂਰੇ (ਦੀ ਮਿਹਰ ਨਾਲ) ਵਾਹਿਗੁਰੂ ਲੱਭ ਪਿਆ, ਭਾਵ ਗੁਰੂ ਸਨਮੁਖ ਹੋਇਆ ਤਾਂ ਲੱਭਦਾ ਹੈ। *ਹੋ ਸਕਦਾ ਹੈ ਕਿ-ਉਤਜੰਤ-ਯਾ-ਉਦਯੰਤ-ਇਸ ਉਪਜੰਪਿ ਪਦ ਦਾ ਮੂਲ ਹੋਵੇ%**ਸ਼ਾਇਦ ਉਹ ਭਾਵ ਹੈ ਜੋ ਇਸ ਤੁਕ ਵਿੱਚ ਹੈ-’ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ॥’ ।
ਉਪਜੰਪਿ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ