[ਗੁ:। ਸੰਸਕ੍ਰਿਤ, ਉਰਦ੍ਹ੍ਹਧ, ਉਰਦ੍ਹ੍ਹਧਵ-ਉੱਚਾ] ੧. ਉੱਚਾ। ਯਥਾ- ‘ਉਰਧ ਮੂਲ ਜਿਸੁ ਸਾਖ ਤਲਾਹਾ’ (੫੦੩), ਸੰਸਾਰ ਬ੍ਰਿਛ ਦਾ (ਮੂਲ) ਜੜ੍ਹਾਂ (ਜਾਂ ਸਿਰ) ਉੱਚੀਆਂ ਹਨ ਅਰ (ਸ਼ਾਖਾਂ) ਪੈਰ ਹੇਠਾਂ ਹਨ। ੨. ਸਿੱਧਾ ਹੋ ਕੇ ਆਸਣ ਲਗਾਉਣਾ, ਵਾ ਉੱਚੀਆਂ ਬਾਹਾਂ ਕਰਨੀਆਂ, ਉਤਕ੍ਰਿਸ਼ਟ ਤਪ ਕਰਨਾ। ਯਥਾ- ‘ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ’ (੩੩), ਤਥਾ-’ਬਹੁਤ ਉਰਧ ਤਪ ਸਾਧਨ ਸਾਧੇ’ (੨੦੨)। ੩. [ਦੇਸ਼ ਭਾਸ਼ਾ] ਮੂਧਾ, ਊਧਾ, ਉਲਟਾ। ਯਥਾ- ‘ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ’ (੭੦੬), ਤਥਾ-’ਉਰਧ ਪੰਕ ਲੈ ਸੂਧਾ ਕਰੇ’ (੩੪੪), ਭਾਵ ਪਰਮੇਸ਼ਰ ਪਾਸੇ ਬ੍ਰਿਤੀ ਕਰੇ। ਤਥਾ-’ਉਰਧ ਧਿਆਨਿ ਲਿਵ ਲਾਗਾ’ (੭੪)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ