[ਗੁ:। ਸੰਸਕ੍ਰਿਤ, ਉਦ+ਲੁਣਠਨ। ਪੰਜਾਬੀ, ਉਲਟਨਾ] ੧. ਹੇਠਾਂ ਉਪਰ ਹੋਣਾ, ਬਦਲਣਾ, ਵਟੀਣਾ। ੧੨੩ ੨. ਆਪਣੇ ਸੁਭਾਵ ਤੋਂ ਬਦਲ ਕੇ। ਯਥਾ- ‘ਮਨੂਆ ਉਲਟਿ ਸੁੰਨ ਮਹਿ ਗਹੈ’ (੯੭੪)। ੩. (ਸੁਰਤ) ਸਿੱਧੀ ਹੋ ਗਈ। ਯਥਾ- ‘ਉਲਟ ਭਈ ਜੀਵਤ ਮਰਿ ਜਾਗਿਆ’ (੨੨੧), ਜੋ ਪਹਿਲਾਂ ਪੁੱਠੀ ਹੋ ਰਹੀ ਸੀ, ਜਦ ਪੁੱਠੀ ਨੂੰ ਉਲਟਾਇਆ ਤਾਂ ਸਿੱਧੀ ਹੋ ਗਈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ