[ਗੁ:। ਦੇਖੋ, ‘ਊਭਿ’] ੧. ਖੜੀ ਹੋਈ। ਯਥਾ- ‘ਮਨੁ ਤਨੁ ਆਗੈ ਰਾਖਿਕੈ ਊਭੀ ਸੇਵ ਕਰੇਇ’ (੬੪੭)। ਦੇਖੋ, ‘ਅਹਰਣ’ ੨. ਉੱਚੀ ਹੋਈ। ਯਥਾ- ‘ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ’ (੧੩੬੨), ਭਾਵ ਸਖੀ ਦੀ ਉਕਤ ਸਖੀ ਪ੍ਰਤਿ ਕਿ ਅੱਜ (ਸਵਿਕਲਪ) ਸਮਾਧੀ ਕਾਲ ਵਿੱਚ ਮੈਂ ਉੱਚੀ ਹੋ ਗਈ, ਭਾਵ ਪ੍ਰਾਪਤੀ ਤੱਕ ਪਹੁੰਚੀ। ਅੱਗੇ ਸਖੀ ਪੁੱਛਦੀ ਹੈ, ਤੂੰ ਉਸਦਾ (ਅੰਚਲਾ) ਪੱਲਾ ਕਿਉਂ ਨਾ ਫੜਿਆ? ਉੱਤਰ, ਅਗਲੀ ਪੰਕਤੀ ਵਿੱਚ ‘ਸੁੰਦਰ ਪੁਰਖ ਬਿਰਾਜਤਿ ਪੇਖਿ ਮਨੁ ਬੰਚਲਾ’ (੧੩੬੨), ਹੇ ਸਖੀ! ਐਸਾ ਸੁੰਦਰ ਪੂਰਣ ਪਰਮਾਤਮਾ ਬਿਰਾਜ ਰਿਹਾ ਸੀ ਕਿ ਮੇਰਾ ਮਨ ਦੇਖਦਿਆਂ ਹੀ ਠੱਗਿਆ ਗਿਆ। ੩. [ਦੇਸ਼ ਭਾਸ਼ਾ] ਦੋ। ਯਥਾ- ‘ਸੁਪਨੈ ਊਭੀ ਭਈ’ (੧੩੬੨), (ਬਿਪ੍ਰਲਭਧਾ ਨਾਇਕਾ ਆਖਦੀ ਹੈ) ਮੈਂ ਸੁਪਨੇ ਵਿੱਚ ਦੋ ਹੋ ਗਈ, ਭਾਵ ਪਤੀ ਨਜ਼ਰ ਆਇਆ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ