[email protected]

੧. ਗੁਰਮੁਖੀ ਵਰਣਮਾਲਾ ਦਾ ਛੇਵਾਂ ਅੱਖਰ। ਇਹ ਤੀਸਰਾ ਵਯੰਜਨ ਹੈ। ਇਸ ਅੱਖਰ ਤੋਂ ਗੁਰਮੁਖੀ ਵਰਣਮਾਲਾ ਦੇ ਵਰਗ ਆਰੰਭ ਹੁੰਦੇ ਹਨ, ਇਹ ਕਵਰਗ ਦਾ ਪਹਿਲਾ ਅੱਖਰ ਹੈ। ਸੰਸਕ੍ਰਿਤ ਦਾ Ò·¤Ó ਤੇ ਫ਼ਾਰਸੀ ਦਾ ‘ਕਾਫ਼’ ਇਸੇ ਦੇ ਤੁੱਲ ਹਨ। ਫ਼ਾਰਸੀ ਦਾ ਛੋਟਾ ‘ਕਾਫ਼’ ਅਸਾਂ ਵ੍ਯੁਤਪਤੀਆਂ ਵਿੱਚ ‘ਕ਼’ ਰੂਪ ਵਿੱਚ ਦਰਸਾਯਾ ਹੈ। ੨. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਪਦ ਹਨ ਜੋ ‘ਕ’ ਨਾਲ ਅੰਤ ਹੁੰਦੇ ਹਨ, ਜਿੱਥੇ ਕਿ ਇਹ ਨਾਲ ਲਗ ਕੇ ‘ਵਾਲਾ’ ਦਾ ਅਰਥ ਦੇਂਦਾ ਹੈ। ਜੈਸੇ ਸਾਧ ਤੋਂ ਸਾਧਕ, ਸੇਵ ਤੋਂ ਸੇਵਕ, ਚਾਹ ਤੋਂ ਚਾਹਕ, ਰਾਹ (ਰਾਹੁਣਾ=ਬੀਜਣਾ) ਤੋਂ ਰਾਹਕ, ਪੂਰ ਤੋਂ ਪੂਰਕ=ਪੂਰਾ ਕਰਨ ਵਾਲਾ। ੩. ਕਕਾ ਪਦਾਂ ਦੇ ਸ਼ੁਰੂ ਵਿੱਚ (ਸ) ਵਾਂਗੂ ਲੱਗਦਾ ਹੈ ਤੇ ਠੀਕ ਉਸਦੇ ਉਲਟ ਅਰਥ ਦੇਂਦਾ ਹੈ, ਜਿਵੇਂ ਰੂਪ, ਸ+ਰੂਪ=ਸਰੂਪ, ਕ+ਰੂਪ=ਕਰੂਪ। ਯਥਾ- ‘ਪਹਿਲੀ ਕਰੂਪਿ ਕੁਜਾਤਿ ਕੁਲਖਨੀ’ (੪੮੩)। ੨੬੬ ੪. ਕਕੇ ਨੂੰ ਔਂਕੜ ਲਾ ਕੇ ਪਦਾਂ ਦੇ ਪਹਿਲੇ ਰੱਖਣ ਨਾਲ ਇਹ ਅਰਥ ਦੇਂਦਾ ਹੈ : ਬੁਰਾ, ਨੀਵਾਂ, ਵਿਰੁੱਧ, ਪਾਪਮਯ। ਦੇਖੋ, ‘ਕੁ’

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found