[ਸੰ:। ਸੰਸਕ੍ਰਿਤ, ਕਬ = ਉਸਤਤ] ੧. ਉਸਤਤਿ। ਯਥਾ- ‘ਛੋਡਹੁ ਪ੍ਰਾਣੀ ਕੂੜ ਕਬਾੜਾ’ (੧੦੨੫), ਹੇ ਪ੍ਰਾਣੀ! ਝੂਠੀ ਉਸਤਤਿ (ਗੱਪਾਂ) ਛੱਡੋ। ੨. [ਪੰਜਾਬੀ, ਕਬਾੜਾ* = ਫਜ਼ੂਲ ਟੁੱਟੇ ਭੱਜੇ ਸਾਮਾਨ] ਵਿਅਰਥ ਰੁਝੇਵੇਂ ਯਾ ਗੱਲਾਂ। *ਕਵਾੜਾ ਤੋਂ ਹੀ ਪਦ ਕਵਾੜੀਆ ਬਣਿਆ ਹੈ ਜੋ ਟੁੱਟੇ ਭੱਜੇ ਫ਼ਜ਼ੂਲ ਸਾਮਾਨ ਕੱਠੇ ਕਰਕੇ ਵੇਚਦਾ ਹੈ। ਕਵਾੜ ਪਦ ਪ੍ਰਾਕ੍ਰਿਤ ਦੇ ਕਪਟ ਪਦ ਤੋਂ ਬਣਿਆ ਜਾਪਦਾ ਹੈ, ਜਿਸ ਦਾ ਅਰਥ ਹੈ ਲੀਰਾਂ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ