[ਸੰ:। ਸੰਸਕ੍ਰਿਤ] ਕੌਲ ਫੁੱਲ, ਇਕ ਪ੍ਰਕਾਰ ਦਾ ਫੁੱਲ ਜੋ ਸਰੋਵਰਾਂ, ਛੱਪੜਾਂ ਵਿੱਚ ਉੱਗਦਾ ਹੈ। ਹਿੰਦੁਸਤਾਨ ਵਿੱਚ ਇਹ ਫੁੱਲ ਬੜਾ ਪਿਆਰਾ ਰਿਹਾ ਹੈ। ਕਵੀਆਂ ਨੇ ਕੋਮਲਤਾ, ਸੁੰਦ੍ਰਤਾ, ਸੂਰਜ ਨੂੰ ਤੱਕ ਕੇ ਖਿੜੇ ਦਾ ਦ੍ਰਿਸ਼ਟਾਂਤ ਵਰਤਿਆ ਹੈ। ਅੱਖਾਂ, ਹੱਥਾਂ, ਪੈਰਾਂ ਦਾ ਰੂਪਕ ਦਿੱਤਾ ਹੈ। ਸਿੱਖ੍ਯਾ ਦਾਤਿਆਂ ਨੇ ਇਸ ਵਿੱਚ ਭਵਰੇ ਦਾ ਫਸ ਮਰਨਾ, ਇਸਦੀ ਪਾਣੀ ਨਾਲ ਪ੍ਰੀਤਿ, ਇਸ ਨਾਲ ਭੌਰੇ ਦਾ ਪ੍ਯਾਰ ਤੇ ਇਸਦਾ ਪਾਣੀ ਵਿੱਚ ਹੋ ਕੇ ਨਿਰਲੇਪ ਰਹਿਣਾ ਦਰਸਾਯਾ ਹੈ। ਬੋਧੀਆਂ ਦਾ ਇਹ ਧਾਰਮਿਕ ਫੁੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਿਰਦੇ ਦੇ ਦ੍ਰਿਸ਼ਟਾਂਤ ਵਿੱਚ ਵੀ ਆਯਾ ਹੈ ਤੇ ਇਸ ਦੇ ਖੇੜੇ ਤੋਂ ਸੁਰਤ ਦਾ ਖੇੜਾ ਤੇ ਆਤਮਾ ਦੇ ਸਾਖੀ ਪਦ ਵਿਚ ਉੱਚੇ ਹੋ ਜਾਣ ਦੇ ਰੂਪਕ ਵਿੱਚ ਵੀ ਵਰਤਿਆ ਹੈ। ਯਥਾ- ‘ਊਧ ਕਮਲ ਬਿਗਸਇਆ’ (੬੧੨), ਇਸ ਪਦ ਦੇ ਕਮਲ, ਕਵਲ, ਕਉਲ ਆਦਿ ਪਾਠ ਲਿਖੇ ਹਨ। ਕਮਲ ਬਾਬਤ ਇਹ ਵੀ ਪ੍ਰਸਿੱਧ ਹੈ ਕਿ ਸੂਰਜ ਚੜ੍ਹੇ ਖਿੜਦੇ ਹਨ ਤੇ ਰਾਤ ਨੂੰ ਬੰਦ ਹੋ ਜਾਂਦੇ ਹਨ, ਪਰ ਕੁਮੁਦ (ਕੰਮੀਆ ਯਾ ਕਵੀਆ) ਜਾਤੀ ਦਾ ਕਵਲ ਚੰਦ ਨੂੰ ਵੇਖ ਕੇ ਖਿੜਦਾ ਹੈ। ਦੇਖੋ, ‘ਜਮਾਲ’, ‘ਕਮਲ ਨੈਨ’ ੩੦੮
ਕਮਲ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ