[ਸੰ:। ਸੰਸਕ੍ਰਿਤ, ਕ੍ਰਿੰਜ੍ਹ੍ਹ=ਕਰਨਾ+ਟ, ਅਪ ਪ੍ਰਤੇ] ੧. ਹੱਥ। ਯਥਾ- ‘ਅਹਿ ਕਰੁ ਕਰੇ ਸੁ ਅਹਿ ਕਰੁ ਪਾਏ’ (੧੦੯੮), ਤਥਾ-’ਕਰ ਹਰਿ ਕਰਮ ਸ੍ਰਵਨਿ ਹਰਿ ਕਥਾ’ (੨੮੧), ਹੱਥਾਂ ਨਾਲ ਹਰੀ (ਦੀ ਪ੍ਰਾਪਤੀ ਦਾ) ਕਰਮ (ਕਰ) ਤੇ ਕੰਨਾਂ ਨਾਲ ਹਰੀ ਦੀ ਕਥਾ ਸੁਣ। ਦੇਖੋ, ‘ਕਰ ਬਿਨ ਵਾਜਾ’, ‘ਕਰ ਝਾਰ’ ੨. [ਸੰਸਕ੍ਰਿਤ, ਕਰ=ਹਾਲਾ, ਮਸੂਲ] ਯਥਾ- ‘ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ’ (੧੨੭), ਜਮ ਮਸੂਲੀਆ ਦੂਜੇ ਭਾਇ ਵਾਲੇ (ਅਗ੍ਯਾਨੀਆਂ) ਨੂੰ ਡੰਡ ਲਾਉਂਦਾ ਹੈ। ੩. [ਕ੍ਰਿ:। ਪੰਜਾਬੀ, ਕਰਨਾ ਤੋਂ। ਸੰਸਕ੍ਰਿਤ, ਕ੍ਰਿੰਜ੍ਹ੍ਹ=ਕਰਨਾ] ਕਰ ਕਰ ਕੇ। ਯਥਾ- ‘ਕਰਿ ਜਟ ਜਟਾ ਜਟ ਜਾਟ’ (੧੨੯੭), ਜਟਾਂ ਦਾ ਜੂੜਾ ਕਰਕੇ ਜਟਾ ਜੂਟ ਬਣ ਬੈਠੇ। ਤਥਾ-’ਹਰਿ ਸੇਵ ਸੇਵਕ ਸੇਵਕੀ’ (੫੭੬), ਜਦ ਹਰੀ ਦੇ ਸੇਵਕਾਂ ਦੀ ਸੇਵਾ ਕੀਤੀ ਪਿੱਛੇ ਹੋਰ ਸੇਵਾ ਕੀ (ਬਾਕੀ ਰਹੀ)। ਅਥਵਾ ਹਰੀ ਦੇ ਸੇਵਕਾਂ ਦੀ ਸੇਵਾ ਕਰੇ ਪਰ ਸੇਵਕੀ ਭਾਵ ਰੱਖ ਕੇ। ਦੇਖੋ, ‘ਕਰਿ ਕਰਤੈ’, ‘ਕਰ ਕਰ ਤਾਲ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ