[ਸੰ:। ਪੰਜਾਬੀ] ਉਹ ਮਿੱਟੀ ਜਿਸ ਵਿੱਚ ਕੁਝ ਪੈਦਾ ਨਾ ਹੋਵੇ। ਇਸ ਵਿੱਚ ਕਈ ਕਿਸਮ ਦੀਆਂ ਖਾਰਾਂ ਹੁੰਦੀਆਂ ਹਨ ਜੋ ਬੀਜ ਨੂੰ ਸਾੜ ਦੇਂਦੀਆਂ ਹਨ। ਭਾਵ ਵਿੱਚ ਇਸ ਤੋਂ ਮੁਰਾਦ ਨਿਕੰਮੇ ਦੀ ਭੀ ਹੁੰਦੀ ਹੈ। ਯਥਾ- ‘ਮਸਤਕਿ ਭਾਰੁ ਕਲਰ ਸਿਰਿ ਭਾਰਾ’ (੧੦੨੯)। ਦੇਖੋ, ‘ਕਲਰੁ ਸਿਰਿ ਭਾਰਾ’ ਤਥਾ-’ਕਲਰ ਕੇਰੀ ਛਪੜੀ ਆਇ ਉਲਥੇ ਹੰਝ’ (੧੩੮੧), ਤਥਾ-’ਕਾਹੇ ਕਲਰਾ ਸਿੰਚਹੁ’ (੧੧੭੧), ਭਾਵ ਸਾਲਗਰਾਮ ਤੁਲਸੀ ਆਦਿ ਪੂਜਣੇ ਕੱਲਰ ਸਿੰਚਣਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ