[ਸੰ:। ਸੰਸਕ੍ਰਿਤ, ਕਲਸ਼। ਪੰਜਾਬੀ, ਕਲਸ] ੧. ਘੜੇ ਵਰਗਾ ਗੋਲਾਕਾਰ ਤੇ ਲੰਮੇਰਾ ਬਣਿਆ, ਸਿਰੇ ਤੋਂ ਤ੍ਰਿੱਖਾ, ਤਾਂਬੇ, ਪਿੱਤਲ ਯਾ ਸ੍ਵਰਨ ਮੜ੍ਹੇ ਤਾਂਬੇ ਦਾ ਕਿੰਗਰਾ, ਜੋ ਮੰਦਰਾਂ ਮੁਨਾਰਿਆਂ ਗੁੰਬਦਾਂ ਉਪਰ ਲਾਉਂਦੇ ਹਨ। ਉਹ ਦੂਰੋਂ ਚਮਕਦਾ ਹੈ ਤੇ ਲਿਸ਼ਕਦਾ ਦਿਸਦਾ ਹੈ, ਇਸ ਕਰਕੇ ਸੂਰਜ ਅਰਥ ਲੈਂਦੇ ਹਨ, ਭਾਵ ਸੂਰਜ। ਯਥਾ- ‘ਜਨਕਹ ਕਲਸੁ ਦੀਪਾਇਅਉ’ (੧੪੦੮), ਭਾਵ ਗਿਆਨ ਸੂਰਜ ਦਾ ਦਾਸਾਂ ਨੂੰ ਪ੍ਰਕਾਸ਼ ਦਿੱਤਾ ਹੈ। ੨. [ਸੰਸਕ੍ਰਿਤ] ਘੋੜਾ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ