[email protected]

[ਸੰ:। ਸੰਸਕ੍ਰਿਤ, ਕ੍ਹ੍ਹਲੇਸ਼। ਕਿਲਸ਼੍ਹ੍ਹ ਧਾਤੂ=ਪੀੜਾ ਕਰਨਾ] ਦੁੱਖ, ਪੀੜਾ। ਐਸਾ ਦੁੱਖ ਜਿਹੜਾ ਮਾਨੋ ਚੰਬੜ ਜਾਵੇ। ਕਲੇਸ਼, ਲੜਾਈ ਝਗੜੇ ਨੂੰ ਵੀ ਕਹਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕਸਰ ਦੁੱਖ ਪੀੜ ਲਈ ਹੀ ਵਰਤਿਆ ਜਾਂਦਾ ਹੈ। ਯਥਾ- ‘ਸਗਲ ਕਲੇਸ ਨਿੰਦਕ ਭਾਇਆ ਖੇਦੁ’ (੧੧੬੬)। ਯੋਗ ਦਰਸ਼ਨ ਨੇ ਕਲੇਸ਼ ਪੰਜ ਲਿਖੇ ਹਨ-੧. ਰਾਗ (ਮੋਹ), ੨. ਦ੍ਵੈਖ (ਵੈਰ), ੩. ਅਵਿਦ੍ਯਾ (ਅਗ੍ਯਾਨ), ੪. ਅਸਿਮਤਾ (ਹੰਕਾਰ), ੫. ਅਭਿਨਿਵੇਸ਼ (ਮੌਤ ਦਾ ਡਰ)। ਬੋਧੀਆਂ ਨੇ ਕਲੇਸ਼ ੧੦ ਮੰਨੇ ਹਨ-੧. ਲੋਭ, ੨. ਦ੍ਵੈਖ, ੩. ਮਾਨ, ੪. ਮੋਹ, ੫. ਦ੍ਰਿਖ੍ਵਿ, ੬. ਵਿਚ-ਕਿਤਸਾ, ੭. ਸਥਿਤਿ, ੮. ਉਧਵ੍ਯ, ੯. ਅਹੀਕ, ੧੦. ਅਨੁਤਾਪ। ਅਸਲ ਵਿੱਚ ਕਿਸੇ ਪ੍ਰਕਾਰ ਦੀ ਬਿਰਥਾ ਜੋ ਮਨ ਨੂੰ ਪੀੜਾ ਦੇਵੇ, ਕਲੇਸ਼ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found