[ਸੰ:। ਫ਼ਾਰਸੀ, ਕਲੰਦਰ। ਅਰਬੀ, ਕ਼ਲੰਦਰੀ] ੧. ਕੋਸ਼ ਅਰਥ-ਬੇਸਮਝ, ਮੂਰਖ। ਇਸੇ ਕਰਕੇ ਇਸ ਦਾ ਅਰਥ ਲੁੱਚਾ ਤੇ ਨਲੈਕ ਵੀ ਕਰਦੇ ਹਨ ਅਰ ਇਥੋਂ ਹੀ ਬਾਂਦਰਾਂ, ਰਿੱਛਾਂ ਦੇ ਪਾਲਣ ਵਾਲੇ ਨੂੰ ਕਹਿੰਦੇ ਹਨ। ਜਿਸ ਅਰਥ ਵਿੱਚ ਕਿ ਆਮ ਪੰਜਾਬੀ ਇਸ ਪਦ ਨੂੰ ਵਰਤਦੇ ਹਨ। ੩੩੦ ੨. ਵਿਦਵਾਨ ਲੋਕ ਵਰਤਣ ਵਿੱਚ ਉਸ ਫ਼ਕੀਰ ਨੂੰ ਆਖਦੇ ਹਨ, ਜਿਸ ਦੀ ਬ੍ਰਿਤੀ ਸੰਸਾਰ ਤੋਂ ਉਠ ਗਈ ਹੋਵੇ ਅਰ ਈਸ਼੍ਵਰਾਕਾਰ ਹੋ ਗਈ ਹੋਵੇ। ਮਸਤ ਬੇਪਰਵਾਹ ਫ਼ਕੀਰ ਜੋ ਨਾਮ ਰੂਪ ਤੋਂ ਬ੍ਰਿਤੀ ਉਠਾ ਕੇ ਸਾਈਂ ਦੀ ਲਿਵ ਵਿੱਚ ਰਹਿੰਦੇ ਹੋਣ। ਯਥਾ- ‘ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ’ (੭੯੫), ਤਨ ਹੀ ਸਾਡਾ ਕਲੰਦਰਾਂ ਵਾਲਾ ਵੇਸ ਹੈ, ਹੋਰ ਭੇਖ ਨਹੀਂ ਕਰਦੇ। ਕਲੰਦਰ ਵੇਸ ਤੋਂ ਤਾਤਪਰਜ ਹੈ ਕਿ ਦੇਹ ਅਧ੍ਯਾਸ ਛੁਟ ਗਿਆ ਹੈ। ਮਨ ਸਾਡਾ ਮੰਦਰ ਹੈ, ਅਸੀਂ ਹੋਰ ਮੰਦਰਾਂ ਵਿੱਚ ਨਹੀਂ ਜਾਂਦੇ ਅਰ ਹਿਰਦਾ ਸਾਡਾ ਤੀਰਥ ਹੈ, ਉਥੇ ਅਸ਼ਨਾਨ ਕਰਦੇ ਹਾਂ, ਕਿਉਂਕਿ ਇਕ ਸ਼ਬਦ ਮੇਰੇ ਪ੍ਰਾਣਾਂ ਵਿੱਚ ਵਸਦਾ ਹੈ। ਕਈ ਮੰਦਰ ਦਾ ਮਨ+ਅੰਦਰ ਅਰਥ ਕਰਦੇ ਹਨ, ਜੋ ਠੀਕ ਨਹੀਂ ਭਾਸਦਾ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ