[email protected]

[ਸੰ:। ਦੇਸ਼ ਭਾਸ਼ਾ, ਕੂਣਾ=ਬੋਲਣਾ। ਸੰਸਕ੍ਰਿਤ, ਕਣ੍ਹ=ਸ਼ਬਦ ਕਰਨਾ] ੧. ਵਾਕ੍ਯ। ਯਥਾ- ‘ਕੀਤਾ ਪਸਾਉ ਏਕੋ ਕਵਾਉ’ (੩), ਇਕ ਵਾਕ ਤੋਂ ਸਾਰਾ ਪਸਾਰਾ ਕਰ ਦਿੱਤਾ ਹੈ। ਤਥਾ-’ਏਕ ਕਵਾਵੈ ਤੇ ਸਭਿ ਹੋਆ’ (੧੦੦੩), ਇਕ ਵਾਕ ਤੋਂ ਸਭ ਰਚਿਆ ਗਿਆ। ੨. ਪੋਸ਼ਾਕ। ਦੇਖੋ, ‘ਕਵਾਇ’ ੩. [ਅਰਬੀ, ਕ਼ਵਾਅ਼। ਤਾਕਤਾਂ (ਜਿਹਾ ਕੁ ਚੱਖਣਾ, ਸੁੰਘਣਾ, ਦੇਖਣਾ, ਛੁਹਣਾ, ਸੁਣਨਾ, ਮਨ, ਚੇਤਾ, ਸੋਚ, ਧਿਆਨ) ਚਿੰਤਾ ਮਨ, ਬੁਧਿ, ਚਿਤ, ਅਹੰਕਾਰ, ਆਕਰਖਣ*, ਪ੍ਰਕਰਖਣ**, ਨਿਕਰਖਣ***, ਪਾਚਣ, ਜੰਮਣ ਤੇ ਮੌਲਣ, ਖ਼ੁਸ਼ੀ, ਗੁੱਸਾ ਆਦਿ ਏਹ ਤਾਕਤਾਂ ਸਰੀਰ ਵਿੱਚ ਹੁੰਦੀਆਂ ਹਨ। ਇਸ ਲਈ] ਇਨ੍ਹਾਂ ਤਾਕਤਾਂ ਵਾਲਾ ਸਰੀਰ। ਯਥਾ- ‘ਦੇ ਲੈਸਹਿ ਜਿੰਦੁ ਕਵਾਉ’ (੪੬੩), ਜਿੰਦ ਤੇ ਸਰੀਰ ਲੈ ਵੀ ਲੈਂਦਾ ਹੈ ਤੇ ਦੇ ਵੀ ਦੇਂਦਾ ਹੈ। *ਚੂਸ ਜਾਂ ਖਿੱਚ ਲੈਣਾ%**ਲੀਤੇ ਹੋਏ ਨੂੰ ਕਾਇਮ ਰੱਖਣਾ।%***ਨਿਕੰਮੇ ਹੋਏ ਨੂੰ ਸਿੱਟਣਾ। ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found