[ਸੰ:। ਦੇਸ਼ ਭਾਸ਼ਾ, ਕੰਬਣਾ ਤੋਂ ਕਾਂਬ = ਅਸਲ ਦਸ਼ਾ ਤੋਂ ਹਿੱਲ ਜਾਣ ਦੀ ਦਸ਼ਾ] ੧. ਪੱਕਣ ਵਿਚ ਕੋਈ ਦੋਖ ਹੋ ਜਾਣਾ, ਉੱਲੀ ਦਾਗ਼। ਯਥਾ- ‘ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ’ (੧੩੭੧), ਭਾਵ ਓਹ ਆਂਬ (ਜਗਯਾਸੂ) ਮਾਲਕ ਦੀ ਰਸਨੀ ਲੱਗਦੇ ਹਨ (ਸਿਰੇ ਚੜ੍ਹਦੇ ਹਨ) ਜਿਨ੍ਹਾਂ ਨੂੰ ਰਸਤੇ ਵਿਚ (ਪਾਪਾਂ ਦੀ) ਉੱਲੀ ਨਹੀਂ ਲੱਗਦੀ। ੨. [ਕਾਂ, ਕਾਉਂ, ਕਾਂਵ, ਕਾਂਬ] ਕਾਂ, ਭਾਵ ਜੋ ਕਾਮਾਦੀ ਕਾਵਾਂ ਨੇ ਨਹੀਂ ਵਿਗਾੜੇ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ