[ਕ੍ਰਿ:। ਦੇਖੋ, ‘ਕਢਿ’। ਸਾਰੇ ਕੱਢਣਾ ਤੋਂ ਬਣੇ ਹਨ] ੧. ਕੱਢਣਾ, ਨਿਕਲਣਾ। ੨. ਪਰ ਇਸ ਦੇ ਮੁਹਾਵਰੇ ਵਿਚ ਅਰਥ ‘ਕਹੀਦਾ’ ਵੀ ਬਣ ਜਾਂਦੇ ਹਨ। ਯਥਾ- ‘ਜਗ ਮਹਿ ਉਤਮ ਕਾਢੀਅਹਿ’ (੫੧੭), ਜਗ ਵਿਚ ਉੱਤਮ ਕੱਢੀਦੇ ਹਨ, ਭਾਵ ਵੱਖ ਕਰਕੇ ਦੱਸੀਦੇ ਹਨ, ਜਿਸ ਤੋਂ ਮੁਰਾਦ ਵਿੱਚ ਫਿਰ-ਕਹੀਦੇ ਹਨ-ਅਰਥ ਬਣ ਜਾਂਦੇ ਹਨ। ਇਸੀ ਤਰ੍ਹਾਂ ਤੁਕ ਹੈ : ਅਪਨੀ ਬਿਰਥਾ ਬਹੁ ਬਹੁਤੁ ਕਢਾਸਾ’ (੮੬੦), ਅਪਨੀ ਪੀੜਾ ਬਹੁਤ ਬਹੁਤ ਕਢੇਗਾ। ਮੁਰਾਦ ਹੈ ਦੱਸੇਗਾ, ਕਹੇਗਾ। ਤਥਾ- ‘ਜੇ ਭੁਲੀ ਜੇ ਚੁਕੀ ਸਾਂਈ ਭੀ ਤਹਿੰਜੀ ਕਾਢੀਆ’ (੭੬੧), ਭਾਵ ਤੇਰੀ ਹੀ ਦਾਸੀ ਕਹੀਦੀ ਹਾਂ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ