[ਸ:। ਪੰਜਾਬੀ, ਕਾਲਾ] ੧. ਕਾਨੇ। ਸਰਕੜੇ ਦੀ ਇਕ ਮੋਟੀ ਕਿਸਮ ਜਿਸ ਤੇ ਜੁਲਾਹੇ ਮੁੱਢਿਆਂ ਤੋਂ ਸੂਤ ਉਧੇੜ ਕੇ ਤਾਣਾ ਤਣਦੇ ਹਨ। ਯਥਾ- ‘ਦੁਆਰ ਊਪਰਿ ਝਿਲਕਾਵਹਿ ਕਾਨ’ (੮੭੧), ਭਾਵ ਇਹ ਕਿ ਤਾਣੀ ਦਾ ਨਾਮ ਨਹੀਂ, ਕਾਨੇ ਹੀ ਨਜ਼ਰ ਆਉਂਦੇ ਹਨ। ੨. ਉਹ ਕਾਨੇ ਜੋ ਜ਼ਿਮੀਂ ਵਿਚ ਖੜੇ ਹਨ, ਪੱਤੇ ਸੜ ਗਏ ਹਨ ਤੇ ਉਹ ਕਾਲੇ ਸਾੜ ਸਣੇ ਖੜੇ ਹਨ। ਯਥਾ- ‘ਦੀਸਹਿ ਦਾਧੇ ਕਾਨ ਜਿਉ ਜਿਨ ਮਨਿ ਨਾਹੀ ਨਾਉ’ (੧੩੬੪), ਤਥਾ- ‘ਜਿਉ ਡਵਿ ਦਧਾ ਕਾਨੁ’ (੬੩)। ੩. ਤੀਰ। ਯਥਾ- ‘ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ’ (੯੯੩)। ੪. [ਸੰ:। ਦੇਖੋ, ‘ਕਾਣ’] ਕਾਣ, ਮੁਥਾਜੀ। ਯਥਾ- ‘ਜਿਹ ਸਿਮਰਨਿ ਨਾਹੀ ਤੁਹਿ ਕਾਨਿ’ (੯੭੧)। ੫. [ਦੇਖੋ, ‘ਕੰਨੁ ੩.’] ਸ੍ਰੀ ਕ੍ਰਿਸ਼ਨ ਜੀ। ਯਥਾ- ‘ਗਾਵਨਿ ਕਾਨ੍ਹ੍ਹ’। (੪੬੫)
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ