[ਸੰ:। ਸੰਸਕ੍ਰਿਤ, ‘ਕਮ੍ਹ੍ਹ’ ਧਾਤੂ = ਇਛਾ ਕਰਨੀ ਤੋਂ ਬਣਦਾ ਹੈ] ੧. ਇਸਤ੍ਰੀ ਪੁਰਖ ਦੇ ਪ੍ਯਾਰ ਦਾ ਦੇਵਤਾ। ਪ੍ਯਾਰ ਜੋ ਤ੍ਰੀਮਤ ਤੇ ਮਰਦ ਵਿਚ ਹੁੰਦਾ ਹੈ। ਉਹ ਪ੍ਰਬਲ ਮਨੋਵੇਗ ਜੋ ਨਰ ਨੂੰ ਮਦੀਨ ਤੇ ਮਦੀਨ ਨੂੰ ਨਰ ਦੀ ਖਿੱਚ ਵਿਚ ਆਪੇ ਤੋਂ ਬੇਵੱਸ ਤਕ ਕਰ ਦੇਂਦਾ ਹੈ। ਯਥਾ- ‘ਕਾਮੁ ਨ ਪੁਛੈ ਜਾਤਿ’ (੧੩੭), ਕਾਮ ਜਾਤ ਹੀ ਨਹੀਂ ਪੁੱਛਦਾ। ਦੇਖੋ, ‘ਕਮ ਹਾਰ’, ‘ਕਾਮਿ’। ੨. ਕਾਮਨਾ। ੩. [ਦੇਖੋ, ‘ਕੰਮੁ’] ਕੰਮ। ਯਥਾ- ‘ਕਾਮਿ ਪਰੇ ਹਰਿ ਸਿਮਰੀਐ’ (੧੩੭੩)। ੪. ਮੁਹਾਵਰੇ ਵਿਚ, ਫਾਇਦਾ, ਲਾਭ, ਮਤਲਬ, ਅਰਥ ਵਿਚ ਵੀ ਵਰਤਦੇ ਹਨ। ਯਥਾ- ‘ਅਵਰਿ ਕਾਜ ਤੇਰੈ ਕਿਤੈ ਨ ਕਾਮ’ (੧੨)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ