[ਸੰ:। ਸੰਸਕ੍ਰਿਤ] ੧. ਸਬੱਬ, ਜਿਸ ਕਰਕੇ ਕੋਈ ਕਾਰਜ ਹੋਵੇ। ਕਿਸੇ ਕੰਮ ਦੇ ਹੋਣ ਦਾ ਹੇਤੂ। ਯਥਾ- ‘ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ’ (੩੭), ਤਥਾ-’ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ’ (੩੭)। ੨. ਪੰਜਾਬੀ ਵਿੱਚ ਕਾਰਣ ਨਿਰਾ ‘ਵਾਸਤੇ’ ਅਰਥ ਵਿੱਚ ਵੀ ਵਰਤਦੇ ਹਨ। ਯਥਾ- ‘ਰੋਟੀਆ ਕਾਰਣਿ ਪੂਰਹਿ ਤਾਲ’ (੪੬੫)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ