[ਸੰ:। ਪ੍ਰਾਕ੍ਰਿਤ, ਕਿਆਡਿਅ=ਗਿੱਚੀ ਦਾ ਸਿੱਧਾ ਤੇ ਅਕੜਿਆ ਭਾਗ। ਇਸ ਦਾ ਸੰਸਕ੍ਰਿਤ ਰੂਪ ਹੈ, ਕ੍ਰਿਕਾਟਿਕਾ] *ਗਿੱਚੀ। ਯਥਾ- ‘ਅਸਮਾਨਿ ਕਿਆੜਾ ਛਿਕਿਓਨੁ’ (੯੬੭), ਧੌਣ ਅਸਮਾਨ ਤੱਕ ਛਿਕੀ ਗਈ, ਭਾਵ ਅਸਮਾਨ ਤੱਕ ਜਸ ਹੋਯਾ। *ਪੰਜਾਬੀ ਵਿੱਚ ਕਿਆੜੀ=ਗਿੱਚੀ ਦਾ ਪਿਛਲਾ ਭਾਗ, ਪਹਾੜੀ ਵਿੱਚ ਵੀ ਕਿਤੇ ਕਿਤੇ ਬੋਲਦੇ ਹਨ। ਸਿੰਧੀ ਵਿੱਚ ਵੀ ਗਿੱਚੀ ਦਾ ਨਾਉਂ ਹੈ। ਗ੍ਯਾਨੀ ਕਿਆੜਾ ਦਾ ਅਰਥ ਚੰਦੋਆ ਵੀ ਕਰਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ