[ਸ:। ਅਰਬੀ, ਕ਼ਿਬਲਾ = ਜੋ ਸਾਮ੍ਹਣੇ ਹੋਵੇ] ਜਿਸ ਵੱਲ ਪ੍ਰਾਰਥਨਾ ਵੇਲੇ ਮੂੰਹ ਕੀਤਾ ਜਾਵੇ। ਮੁਸਲਮਾਨ ਲੋਕ ਨਮਾਜ਼ ਪੜ੍ਹਨ ਵੇਲੇ ਕਾਬੇ ਵੱਲ ਜੋ ਮੱਕੇ ਸ਼ਹਿਰ ਵਿਚ ਪੱਛੋਂ ਰੁਖ਼ ਨੂੰ ਹੈ, ਮੂੰਹ ਕਰਦੇ ਹਨ, ਭਾਵ ਐਸੇ ਪਦਾਰਥ ਤੋਂ ਹੈ ਜਿਸ ਦਾ ਧਿਆਨ ਕੀਤਾ ਜਾਵੇ। ਯਥਾ- ‘ਮਨੁ ਕਰਿ ਮਕਾ ਕਿਬਲਾ ਕਰਿ ਦੇਹੀ’ (੧੧੫੮), ਆਪਣੇ ਮਨ ਨੂੰ ਮੱਕਾ ਕਰੋ ਅਰ (ਦੇਹੀ*) ਆਤਮਾ ਨੂੰ ਕਿਬਲਾ ਕਰੋ। ਭਾਵ ਆਤਮਾ ਨੂੰ ਆਪਣਾ ਧੇਯ ਬਣਾਓ ਅਰ ਮਨ ਨੂੰ ਮੱਕਾ ਬਣਾਓ (ਉਹ ਪਵਿਤ੍ਰ ਥਾਂ ਜਿਸ ਦੇ ਅੰਦਰ ਕਿਬਲਾ ਭਾਵ ਕਾਬਾ) ਹੈ। *ਦੇਹ+ੀ =ਦੇਹ ਨੂੰ ਧਾਰਨ ਕਰਨ ਵਾਲਾ=ਆਤਮਾ, ਰੂਹ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ