[ਸੰ:। ਸੰਸਕ੍ਰਿਤ, ਕ੍ਰੀ (=ਖ਼ਰੀਦਨਾ ਤੋਂ) ਕ੍ਰਯਾਰ ਤੇ ਕ੍ਰਯਿਕ=ਵਪਾਰ ਕਰਨ ਵਾਲਾ] ਵਪਾਰੀ। ਪਹਿਲਾਂ ਇਹ ਪਦ ਵੈਸ਼ਾਂ (ਮਹਾਜਨਾਂ, ਬਨੀਆਂ) ਲਈ ਸੀ, ਜਦੋਂ ਖਤ੍ਰੀ (ਖ਼ੈਬਰ ਵੱਲੋਂ ਆਏ ਛੱਤ੍ਰੀ) ਅਰੋੜੇ ਸਿੰਧ ਵੱਲੋਂ ਹੋ ਕੇ ਆਏ ਛੱਤ੍ਰੀ, ਸ਼ਸਤ੍ਰ ਵਿਦ੍ਯਾ ਛੱਡ ਕੇ ਵਪਾਰ ਕਰਨ ਲੱਗੇ ਤਾਂ ਉਹਨਾਂ ਨੂੰ ਵੀ ਕਹਿਣ ਲੱਗ ਪਏ। ੩੨੪ ਪਿੰਡਾਂ ਦੇ ਹਿੰਦੂ ਹੱਟੀ ਵਾਲਿਆਂ ਨੂੰ, ਜਿੱਥੇ ਕਿ ਵਸੋਂ ਮੁਸਲਮਾਨਾਂ ਦੀ ਹੈ, ਨਫ਼ਰਤ ਨਾਲ ਕਿਰਾੜ ਕਹਿੰਦੇ ਹਨ, ਚਾਹੇ ਜਾਤ ਖਤ੍ਰੀ ਹੋਵੇ, ਅਰੋੜਾ, ਬਾਣੀਆਂ, ਮਹਾਜਨ ਜਾਂ ਬ੍ਰਾਹਮਣ ਹੋਵੇ, ਵਪਾਰ ਕਰ ਕਰ ਕੇ ਕਮਜ਼ੋਰ ਡਰਾਕੁਲ ਤੇ ਕਠੋਰ ਹੋ ਗਿਆ ਹੋਵੇ। ਡਰਪੋਕ ਆਦਮੀ ਨੂੰ ਭੀ ਕਿਰਾੜ ਕਹਿ ਦੇਂਦੇ ਹਨ। ਕਾਯਰ, ਡਰਪੋਕ। ਯਥਾ- ‘ਨਾਲਿ ਕਿਰਾੜਾ ਦੋਸਤੀ’ (੧੪੧੨)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ