[ਸੰ:। ਸੰਸਕ੍ਰਿਤ, ਕੁਣ੍ਹ੍ਹਡਲਿਨੀ] ਸਰਪਨੀ। ਹਠ ਯੋਗ ਵਿਖੇ ਇਕ ਖ੍ਯਾਲ ਕੀਤੀ ਹੋਈ ਨਾੜੀ ਹੈ, ਜੋ ਸਰਪਨੀ ਦੇ ਰੂਪ ਸਾਢੇ ਤਿੰਨ ਕੁੰਡਲ ਮਾਰ ਕੇ ਮੂਲਾਧਾਰ ਚੱਕ੍ਰ ਵਿਚ ਸੁੱਤੀ ਪਈ ਹੈ। ਜੋਗ ਅਗਨੀ ਨਾਲ ਇਸ ਨੂੰ ਜਗਾ ਕੇ ਸੁਖਮਨਾ ਵਿਚ ਲੈ ਜਾਂਦੇ ਹਨ। ਰਾਜ ਯੋਗ ਵਾਲੇ ਜੜ੍ਹ ਚੇਤਨ ਦੇ ਸੰਜੋਗ ਨੂੰ ਕੁੰਡਲਨੀ ਸਮਝਦੇ ਹਨ। ਨਾਮ ਅਭ੍ਯਾਸੀ ਸੁਰਤ ਦੇ ਸਾਖੀ ਪਦ ਇਸਥਿਤ ਹੋ ਜਾਣ ਦਾ ਅਲੰਕਾਰ ਕੁੰਡਲਨੀ ਦੇ ਖੁਲ੍ਹਣ ਨੂੰ ਕਹਿੰਦੇ ਹਨ। ਯਥਾ- ‘ਕੁੰਡਲਨੀ ਸੁਰਝੀ ਸਤਸੰਗਤਿ’ (੧੪੦੨), (ਮੇਰੀ) ਕੁੰਡਲਨੀ ਸਾਧ ਸੰਗਤ ਦੀ ਮਿਹਰ ਨਾਲ ਸੁਲਝ ਗਈ ਹੈ (ਹਠ ਯੋਗ ਦੀ ਲੋੜ ਨਹੀਂ ਪਈ) ਭਾਵ ਇਹ ਕਿ ਸੁਰਤ ਜੋ ਹਾਲਤ ਮਫ਼ਊਲੀਅਤ ਵਿਚ ਰਹਿੰਦੀ ਸੀ, ਫ਼ਾਇਲੀ ਹਾਲਤ ਵਿਚ ਅਰਥਾਤ ਸਾਖੀ (ਯਾ ਦ੍ਰਿਸ਼ਟਾ) ਪਦ ਵਿਚ ਹੋ ਗਈ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ