[ਸੰ:। ਸੰਸਕ੍ਰਿਤ, ਕਾਂਚਨ। ਧਾਤੂ ਕਚਿ=ਚਮਕਣਾ] ਚਮਕਦਾਰ ਧਾਤੂ, ਸੋਨਾ, ਸੋਨਮਈ। ਯਥਾ- ‘ਕੰਚਨ ਹਿਰਨ’ (੯੭੩), ਸੋਨਾ ਜੋ ਠੀਕ ਪੀਲੇ ਰੰਗ ਦਾ ਹੋਵੇ, ਬਾਰਾਂਵੰਨੀ ਦਾ ਸੋਨਾ। ਤਥਾ-’ਕੰਚਨ ਵੰਨੇ ਪਾਸੇ ਕਲਵਤਿ ਚੀਰਿਆ’ (੪੮੮), ਸੋਨਮਈ ਸਰੀਰ (ਸੁੰਦਰ ਸਰੀਰ) ਕਲਵਤ੍ਰਾਂ ਨਾਲ ਚੀਰੇ ਗਏ। ਤਥਾ-’ਕੰਚਨ ਕਾਇਆ ਸੁਇਨੇ ਕੀ ਢਾਲਾ’ (੫੬੭), ਸੋਨੇਵਤ ਦੇਹ ਭਾਵ ਅਰੋਗ ਤੇ ਲਹ ਲਹ ਕਰਦੀ। ਤਥਾ-’ਕੰਚਨ ਨਾਰੀ ਮਹਿ ਜੀਉ ਲੁਭਤੁ ਹੈ’ (੧੬੭), ਸੋਨੇ ਅਤੇ ਤੀਵੀਆਂ ਵਿੱਚ ਜੀ ਲੁਭਾ ਰਿਹਾ ਹੈ। ਵਿਸ਼ੇਸ਼ ਲਈ ਦੇਖੋ ਹੇਠਲਾ ਪਦ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ