[ਸੰ:। ਸੰਸਕ੍ਰਿਤ, ਕੰਟਕ, ਪੰਜਾਬੀ, ਕੰਡਾ] ੧. ਸੂਲ, ਕਈ ਬ੍ਰਿਛਾਂ ਬੂਟਿਆਂ ਨਾਲ ਲੱਗੀ ਤ੍ਰਿਖੀ ਨੋਕ ਵਾਲੀ ਸ਼ੈ, ਜੋ ਚੁਭ ਜਾਇਆ ਕਰਦੀ ਹੈ। ਯਥਾ- ‘ਕੰਡਾ ਪਾਇ ਨ ਗਡਈ ਮੂਲੇ’ (੧੦੨੯)। ੨. [ਪੰਜਾਬੀ] ਚਾਂਦੀ, ਸੋਨਾ ਜ੍ਵਾਹਰ ਤੋਲਣ ਦੀ ਛੋਟੀ ਤਕੜੀ। ਯਥਾ- ‘ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣ ਹਾਰਾ’ (੭੩੧), ਕੰਡਾ ਪ੍ਰੇਮ ਤਕੜੀ ਬੁਧਿ ਰੂਪੀ ਤੇ ਵੱਟਾ ਵੀਚਾਰ ਲੀਤਾ ਜਾਂਦਾ ਹੈ। ੨੯੦
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ