[ਸੰ:। ਲ: ਪੰਜਾਬੀ, ਕੰਧੀ। ਪੰਜਾਬੀ, ਕੰਢੀ, ਕੰਢਾ] ਕਿਨਾਰਾ ਨਦੀ ਦਾ। ਯਥਾ- ‘ਕੰਧੀ ਵਹਣ ਨ ਢਾਹਿ’ (੧੩੮੨), ਹੇ ਦਰਿਆਉ ਦੇ ਵਹਿਣ, ਤੂੰ (ਕੰਧੀ) ਕਿਨਾਰੇ ਨਾ ਡੇਗ, ਕਿਉਂ ਜੋ ਤੂੰ ਵੀ ਲੇਖਾ ਦੇਣਾ ਹੈ। ਇਹ ਉਪਦੇਸ਼ ਉਸ ਪੁਰ ਹੈ, ਜੋ ਵੱਡੇ ਹੋ ਕੇ ਛੋਟਿਆਂ ਨੂੰ ਦੁੱਖ ਦਿੰਦੇ ਹਨ। ਤਥਾ- ‘ਕੰਧੀ ਕੇਰੈ ਹੇਤ’ (੧੩੮੨), ਭਾਵ ਕੰਧੀ ਰੂਪੀ ਦੇਹਾਂ ਦੇ ਕੇਰਨ ਵਾਸਤੇ (ਕਾਲ ਰੂਪੀ ਲੰਮੀ ਨਦੀ ਵਹਿ ਰਹੀ ਹੈ)। ਤਥਾ- ‘ਅੰਧੇ ਤੂੰ ਬੈਠਾ ਕੰਧੀ ਪਾਹਿ’ (੪੩), ਤਥਾ- ‘ਕੰਧੀ ਉਤੈ ਰੁਖੜਾ’ (੧੩੮੨)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ