[ਸੰ:। ਸੰਸਕ੍ਰਿਤ, ਸ੍ਹ੍ਹਕੰਧ*] ਸਰੀਰ, ਦੇਹ। ਯਥਾ- ‘ਭਗਤ ਕੀ ਨਿੰਦਾ ਕੰਧੁ ਛੇਦਾਵੈ’ (੧੧੪੫), ਭਗਤ ਦੀ ਨਿੰਦਾ ਕਰਨ ਤੇ ਦੇਹ ਛਿਜਦੀ ਹੈ। ਤਥਾ- ‘ਖੀਨ ਖਰਾਬੁ ਹੋਵੈ ਨਿਤ ਕੰਧੁ’ (੩੫੪), ਤਥਾ- ‘ਕਚੀ ਕੰਧ ਕਚਾ ਵਿਚਿ ਰਾਜੁ’ (੨੫)। *ਸੰਸਕ੍ਰਿਤ ਵਿੱਚ ਸ੍ਹ੍ਹਕੰਧ ਦਾ ਅਰਥ ਹੈ ਮੋਢਾ ਤੇ ਦੇਹ, ਸਰੀਰ; ਪੰਜਾਬੀ ਵਿੱਚ ਕੰਧ ਘਰ ਦੀ ਦੀਵਾਰ ਨੂੰ ਕਹਿੰਦੇ ਹਨ, ਪਰ ਏਥੇ ਜਾਪਦਾ ਹੈ ਕਿ ਸੰਸਕ੍ਰਿਤ ਸ੍ਹ੍ਹਕੰਧ ਤੋਂ ਹੀ ਕੰਧ ਪੰਜਾਬੀ ਵਿੱਚ ਵਰਤੀਂਦਾ ਰਿਹਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ