ਗੁਰਮੁਖੀ ਵਰਣਮਾਲਾ ਦਾ ਸੱਤਵਾਂ ਅੱਖਰ ਹੈ ਤੇ ਵ੍ਯੰਜਨ ਹੈ, ਕਵਰਗ ਦਾ ਦੂਸਰਾ ਅੱਖਰ ਹੈ। ਸੰਸਕ੍ਰਿਤ ਦਾ Ò¹’ ਇਸੇ ਅਵਾਜ਼ ਦਾ ਅੱਖਰ ਹੈ। ਅੰਨ੍ਯ ਭਾਸ਼ਾ ਵਾਲੇ-ਕ+ਹ ਤੋਂ ਇਹ ਅਵਾਜ਼ ਲੈਂਦੇ ਹਨ। ਫ਼ਾਰਸੀ ‘ਖ਼ੇ’ ਇਸ ਕੋਸ਼ ਦੀਆਂ ਵਿਤਪਤੀਆਂ ਵਿੱਚ ਅਸਾਂ ਇਸੇ ਅੱਖਰ ਨਾਲ ਬਿੰਦੀ ਹੇਠਾਂ ਦੇ ਕੇ ਪ੍ਰਗਟ ਕੀਤੇ ਹਨ, ਜਿਹਾ ਕੁ ਖ਼। ਅਸਾਂ ਇਕ ਕੋਸ਼ ਦੀਆਂ ਵਿਤਪਤੀਆਂ ਵਿੱਚ ਸੰਸਕ੍ਰਿਤ ਪਦਾਂ ਦਾ ਰੂਪ ਦੱਸਦਿਆਂ ‘ÿæ’ ਨੂੰ ਕ੍ਹ੍ਹਸ਼ਯਾ-ਕਸ਼-ਨਾਲ ਪ੍ਰਗਟ ਕੀਤਾ ਹੈ, ਕਿਉਂਕਿ ਇਹ ਅੱਖਰ ‘ਕ’ ਤੇ ‘ਸ਼’ ਦਾ ਦੁੱਤ ਹੈ। ਬੋਲ ਚਾਲ ਪੰਜਾਬੀ ਦੇ ਮੁਹਾਵਰੇ ਵਿੱਚ ਫ਼ਾਰਸੀ ਦੇ ‘ਖ਼ੇ’ ਵਾਲੇ ਪਦ ਤੇ ਸੰਸਕ੍ਰਿਤ ਦੇ ‘ ¹, á, ਤੇ ÿæ’ ਵਾਲੇ ਪਦ ‘ਖ’ ਵਾਂਙੂ ਹੀ ਉਚਾਰੇ ਜਾਂਦੇ ਹਨ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਏਹ ਸਾਰੇ ਪਦ ‘ਖ’ ਨਾਲ ਹੀ ਲਿਖੇ ਹਨ, ਜਿਹਾ ਕੁ : ਪੰਜਾਬੀ ਫ਼ਾਰਸੀ, ਖ਼੍ਵਾਰ = ਖ਼ੁਆਰ। ਫ਼ਾਰਸੀ, ਖ਼੍ਯਾਲ = ਖ਼ਿਆਲ। ਸੰਸਕ੍ਰਿਤ, ਕਸ਼ਯ = ਖਈ। ਸੰਸਕ੍ਰਿਤ, ਕਸ਼ੀਰ = ਖੀਰ। ਸੰਸਕ੍ਰਿਤ, ਹਰ੍ਹ੍ਹਸ਼ = ਹਰਖ। ਸੰਸਕ੍ਰਿਤ, ਖ਼ਟ = ਖਟ। ਸੰਸਕ੍ਰਿਤ ਦਾ ‘ਸ਼੍ਹ੍ਹ’ ਕਈ ਵਾਰ ਪੰਜਾਬੀ ਵਿੱਚ ‘ਹ’ ਨਾਲ ਬਦਲਦਾ ਹੈ, ਜਿਵੇਂ ਪੋਸ਼ ਦਾ ਪੋਹ। ਯਥਾ- ‘ ਹਰਿ ਪ੍ਰਗਟੇ ਮੰਘਰ ਪੋਹਿ ਜੀਉ’ (੯੨੯)। ਸੰਸਕ੍ਰਿਤ ‘ਕ’ ਕਈ ਵਾਰ ਪੰਜਾਬੀ ਵਿੱਚ ‘ਖ’ ਨਾਲ ਬਦਲਦਾ ਹੈ, ਜੈਸੇ ਕੰਥਾ ਦਾ ਖਿੰਥਾ। ੩੩੭
ਖ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ