[email protected]

[ਸੰ:। ਸੰਸਕ੍ਰਿਤ, ਖਾਨਿ। ਪ੍ਰਾਕ੍ਰਿਤ, ਖਾਣੀ* । ਪੰਜਾਬੀ, ਖਾਣ] ੧. (ਲੋਹਾ ਤਾਂਬਾ ਧਾਤੂ ਆਦਿਕ) ਦੀ ਖਾਣ, ਜਿੱਥੋਂ ਕੋਈ ਧਾਤੂ ਨਿਕਲੇ। ੨. ਉਤਪਤੀ ਦਾ ਮੂਲ ਤ੍ਰੀਕਾ, ਜੋ ਚਾਰ ਗਿਣੀਦੇ ਹਨ: ਅੰਡਜ=ਜੋ ਅੰਡਿਆਂ ਤੋਂ ਉਤਪਤ ਹੋਵੇ, ਜੈਸੇ ਪੰਛੀ। ਜੇਰਜ=ਜੋ ਜੇਰ ਤੋਂ ਨਿਕਲੇ, ਜੈਸੇ ਚੁਪਾਏ, ਆਦਮੀ। ਸੇਤਜ=ਜੋ ਉਪਰਲੇ ਦੋਹਾਂ ਤ੍ਰੀਕਿਆਂ ਤੋਂ ਤਿੰਨ ਤ੍ਰੀਕੇ ਨਾਲ ਉਪਜੇ, ਜੈਸੇ ਡੱਡੂ। ਉਤਭੁਜ=ਜਿਸਦਾ ਮੂਲ ਜ਼ਿਮੀਂ ਵਿੱਚ ਰਹੇ ਤੇ ਸ਼ਾਖਾਂ ਉਪਰ ਨੂੰ ਹੋਣ। ਇਸ ਵਿੱਚ ਸਾਰੀ ਬਨਸਪਤੀ ਸ਼ਾਮਿਲ ਹੈ। ੩. [ਸੰ:। ਪੰਜਾਬੀ, ਖਾਣਾ ਤੋਂ] ਭੋਜਨ, ਖਾਣ ਦੀ ਵਸਤੂ। ਯਥਾ- ‘ਦਿਤਾ ਪੈਨਣੁ ਖਾਣੁ’ (੬੧੯)। *ਖਾਣ ਪਦ ਮੁਹਾਵਰੇ ਵਿੱਚ ਵੀ ਵਰਤੀਂਦਾ ਹੈ। ਗੁਣਾਂ ਦੀ ਖਾਣ=ਜਿਸ ਤੋਂ ਗੁਣ ਹੀ ਗੁਣ ਪ੍ਰਗਟ ਹੋਣ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found