[ਕ੍ਰਿ:। ਦੇਸ਼ ਭਾਸ਼ਾ, ਖਿੰਜਨਾ=ਖਿਝਨਾ। ਸੰਸਕ੍ਰਿਤ, ਖਿਦ੍ਹ੍ਹ ਧਾਤੂ ਹੈ, ਦੁਖੀ ਹੋਣਾ] ਖਿਝਨਾ, ਗੁੱਸੇ ਹੋਣਾ। ਯਥਾ- ‘ਗਰੀਬਾਂ ਉਪਰਿ ਜਿ ਖਿੰਜੈ ਦਾੜੀ’ (੧੯੯), ਜੋ ਦਾੜ੍ਹੀ ਗਰੀਬਾਂ ਉੱਤੇ ਖਿਝਦੀ ਹੈ। ਅਥਵਾ ਦਾੜ੍ਹੀ ਹੱਥ ਵਿੱਚ ਲੈ ਕੇ ਵੰਗਾਰ ਵਿੱਚ ਕਿਹਾ ਕਰਦੇ ਹਨ-ਤਕੜਾ ਹੋ ਮੈਂ ਤੇਰੀ ਖ਼ੂਬ ਖ਼ਬਰ ਲੈਸਾਂ। ਸੋ ਉਸ ਆਮ ਵਰਤਾਰੇ ਤੋਂ ਮੁਰਾਦ ਜਾਪਦੀ ਹੈ ਕਿ ਜੋ ਗਰੀਬਾਂ ਉੱਤੇ ਦਾੜ੍ਹੀ ਖਿਚ ਕੇ ਦਮ ਮਾਰ ਕੇ ਸਖ਼ਤੀ ਕਰਦਾ ਹੈ, ਉਹ ਦਾੜ੍ਹੀ ਸਾੜੀ ਜਾਏਗੀ। ਦਾੜੀ ਪੱਟਣੀ, ਦਾੜੀ ਸਾੜਨੀ, ਮੁਹਾਵਰਾ ਹੈ ਖੁਆਰ ਕਰਨ ਤੋਂ। ਇਹ ਵਾਕ ਸੁਲਹੀ ਪ੍ਰਥਾਇ ਉਚਾਰਿਆ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ