[email protected]

[ਸੰ:। ਦੇਸ਼ ਭਾਸ਼ਾ। ਖੁੰਦਕਾਰ=ਧੋਬੀ ਦੇ ਪਟੜੇ ਦਾ ਕਿੱਲਾ] ੧. ਆਸਰਾ, ਆਧਾਰ। ਯਥਾ- ‘ਖਖੈ ਖੁੰਦਕਾਰੁ ਸਾਹ ਆਲਮੁ’ (੪੩੨), ਪਾਤਸ਼ਾਹ ਵ ਜੱਗ ਦਾ ਅਧਾਰ ਹੀ ਈਸ਼੍ਵਰ ਹੈ। ਤਥਾ-’ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ’ (੭੨੭), ਮੈਂ ਅੰਨ੍ਹੇ ਦੀ ਟੇਕ ਤੇਰਾ ਨਾਮ ਰੂਪੀ ਆਸਰਾ ਹੈ। ੨. ਪਰੰਤੂ ਮਲੂਮ ਹੁੰਦਾ ਹੈ ਇਹ ਫ਼ਾਰਸੀ ਦਾ ਖ਼ੁੰਦਕਾਰ ਪਦ ਹੈ, ਇਹ ਖ਼ੁੰਦਕਾਰ ਸੰਖੇਪ ਹੈ-ਖ਼ੁਦਾ + ਵੰਦ + ਗਾਰ ਦਾ। ਜਿਸ ਤਰ੍ਹਾਂ ਹੈ, ਪਰਵਰਦਗਾਰ। ਖ਼ੁਦਾ ਵੰਦ ਗਾਰ ਯਾ ਖ਼ੁੰਦਗਾਰ ਦੇ ਅਰਥ ਹਨ, ਸਰਬ ਉੱਤੇ ਮਾਲਕੀ ਯਾ ਸਾਹਿਬੀ ਰੱਖਣ ਵਾਲਾ। ਤੁਕ ਦਾ ਅਰਥ ਬਣੇਗਾ-ਹੇ ਸਰਬ ਦੇ ਮਾਲਕ! ਮੈਂ ਅੰਨ੍ਹੇ ਦੀ ਟੇਕ ਤੇਰਾ ਨਾਮ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found