[email protected]

[ਸੰ:। ਸੰਸਕ੍ਰਿਤ] ਇਕ ਰਾਗਨੀ ਦਾ ਨਾਉਂ ਹੈ।*ਇਹ ਰਾਗਨੀ ਗੁਰਮਤਿ ਸੰਗੀਤ ਵਿੱਚ ਸਿਰੀ ਰਾਗ ਦੀ ਰਾਗਨੀ ਹੈ, ਜੇਹਾ ਕੁ ‘ਗਵਰੀ ਗਾਵਹਿ ਆਸਾਵਰੀ’ (੧੪੩੦), ਸਿਰੀ ਰਾਗ ਨਾਲ ਤਰਜ਼ ਮਿਲੇ ਤੇ ਗਉੜੀ ਬਣਦੀ ਹੈ, ਪਰੰਤੂ ਹੋਰਨਾਂ ਮਤਾਂ ਵਿੱਚ ਜੇਹਾ ਕੁ ਰਾਗਾਰਣਵ ਮਤ ਵਿੱਚ ਗੌੜੀ ਮਾਲਵ ਦੀ ਰਾਗਨੀ ਹੈ। ਸਿਧ ਸਾਰਸੁਤ ਮਤ ਵਿੱਚ ਦੀਪਕ ਦੀ ਰਾਗਨੀ ਹੈ। ਹਨੂਮਾਨ ਅਤੇ ਭਰਤ ਮਤ ਵਿੱਚ ਮਾਲਕੌਂਸ ਦੀ ਰਾਗਨੀ ਮੰਨੀ ਹੈ, ਜੇਹਾ ਕੁ ਜੈਜਾਵੰਤੀ, ਆਸਾਵਰੀ, ਸੁਧ ਸੋਰਠ ਮਿਲ ਕੇ ਗਉੜੀ ਹੁੰਦੀ ਹੈ। ਗੁਰਮਤ ਵਿੱਚ ਗਉੜੀ ਦੇ ਮੇਲ ਵੀ ਹਨ-ਗਉੜੀ ਦੀਪਕੀ, ਗਉੜੀ ਪੂਰਬੀ, ਗਉੜੀ ਮਾਲਾ, ਗਉੜੀ ਬੈਰਾਗਣ, ਗਉੜੀ ਗੁਆਰੇਰੀ, ਗਉੜੀ ਪੂਰਬੀ ਦੀਪਕੀ, ਗਉੜੀ ਮਾਝ ਆਦਿਕ ਵਿਦਮਾਨ ਹਨ, ਜੋ ਹੋਰਨਾਂ ਮਤਾਂ ਵਿੱਚ ਨਹੀਂ ਹਨ। ਇਕ ਮਤ ਵਿੱਚ ਚੇਤੀ ਗਉੜੀ ਹਨ। ਗੁਰਮਤ ਵਿੱਚ ਕੇਵਲ ਹੋਰ ਰਾਗ ਰਾਗਨੀਆਂ ਦੇ ਮਿਲਾਪ ਪਰ ਨਾਉਂ ਰਖੇ ਹਨ, ਜਿਸ ਜਿਸ ਦਾ ਨਾਉਂ ਨਾਲ ਗਉੜੀ ਦੇ ਲਿਖਿਆ ਹੈ, ਉਸ ਰਾਗਨੀ ਨਾਲ ਮਿਲੀ ਹੋਈ ਗਉੜੀ ਹੈ। ਯਥਾ- ‘ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ’ (੩੧੧)। *’ਗੁਰਮਤਿ ਸੰਗੀਤ’-ਕ੍ਰਿਤ ਡਾਕਟਰ ਚਰਨ ਸਿੰਘ ਜੀ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found