ਗੁਰਮੁਖੀ ਵਰਣਮਾਲਾ (ਪੈਂਤੀ) ਦਾ ਨੌਵਾਂ ਅੱਖਰ ਤੇ ਛੇਵਾਂ ਵ੍ਯੰਜਨ ਹੈ ਤੇ ਕਵਰਗ ਦਾ ਚੌਥਾ ਅੱਖਰ ਹੈ। ਸੰਸਕ੍ਰਿਤ ਵਿੱਚ ÒÏÓ ਇਸਦੀ ਅਵਾਜ਼ ਦਾ ਅੱਖਰ ਹੈ, ਫ਼ਾਰਸੀ, ਅਰਬੀ ਵਿੱਚ ਇਹ ਅਵਾਜ਼ ਹੈ ਨਹੀਂ। ਉਰਦੂ ਵਾਲੇ ਆਪਣੇ ‘ਗਾਫ’ ਨਾਲ ‘ਹੇ’ ਲਾ ਕੇ ਇਸਦਾ ਕੰਮ ਲੈਂਦੇ ਹਨ। ਸੰਸਕ੍ਰਿਤ ਵਿੱਚ ਹ-ਜਿਸਦੇ ਪਹਿਲੇ ਅਨੁਸ੍ਵਾਰ ਹੋਵੇ, ਪੰਜਾਬੀ ਵਿੱਚ ‘ਘ’ ਨਾਲ ਬੋਲੀਦਾ ਹੈ, ਇਹੋ ਸੰਕੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਜੈਸੇ : ਸਿਹ=ਸਿੰਘ। ੪੦੯ ਸੰਸਕ੍ਰਿਤ ਵਿੱਚ-ਹ-ਬਦਲ ਕੇ -ਘ-ਹੁੰਦਾ ਹੈ, ਜੈਸੇ ਹਨ ਦਾ ਘਨ। ਪੰਜਾਬੀ ਵਿੱਚ ‘ਘਨ’ ਹੀ ਵਰਤੀਂਦਾ ਹੈ, ਇਸ ਦਾ ਮੂਲ ‘ਹਨ’ ਨਹੀਂ ਵਰਤੀਂਦਾ। ਇਸ ਘਨ ਤੋਂ ਪੰਜਾਬੀ ਘਾਉਣਾ ਬਣਦਾ ਹੈ, ਇਸ ਤੋਂ ਫਿਰ ਘਾਇ, ਘਾਉ ਆਦਿ ਬਣੇ ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ